ਹੁਣ ਹਾਰਦਿਕ ਪੰਡਯਾ ਲਏਗਾ ਧੋਨੀ ਦੀ ਥਾਂ ਨਿਭਾਏਗਾ ਇਹ ਜ਼ਿੰਮੇਵਾਰੀ

ਹੁਣ ਹਾਰਦਿਕ ਪੰਡਯਾ ਲਏਗਾ ਧੋਨੀ ਦੀ ਥਾਂ ਨਿਭਾਏਗਾ ਇਹ ਜ਼ਿੰਮੇਵਾਰੀ

ਨਵੀਂ ਦਿੱਲੀ— ਵੈਸਟਇੰਡੀਜ਼ ਖਿਲਾਫ ਵੀਰਵਾਰ ਨੂੰ ਪੰਜਵੇ ਅਤੇ ਆਖਰੀ ਵਨ ਡੇ ਕੌਮਾਂਤਰੀ ਮੈਚ 'ਚ ਬੇਖੌਬ ਕ੍ਰਿਕਟ ਦਾ ਵਾਅਦਾ ਕਰਦੇ ਹੋਏ ਹਾਰਦਿਕ ਪੰਡਯਾ ਨੇ ਕਿਹਾ ਕਿ ਪਿਛਲੇ ਮੈਚ 'ਚ ਅਸਫਲ ਰਹਿਣ ਦੇ ਬਾਵਜੂਦ ਉਸ ਨੂੰ ਯਕੀਨ ਹੈ ਕਿ ਉਹ ਭਾਰਤ ਦੇ ਲਈ ਫਿਨਿਸ਼ਰ ਦੀ ਭੂਮਿਕਾ ਨਿਭਾਏਗਾ। ਭਾਰਤ ਨੂੰ ਜਦੋਂ 31 ਗੇਂਦਾਂ 'ਤੇ 29 ਦੌੜਾਂ ਦੀ ਜਰੂਰਤ ਸੀ ਜਦੋਂ ਪੰਡਯਾ (21 ਗੇਂਦਾਂ 'ਚ 20 ਦੌੜਾਂ) ਆਊਟ ਹੋ ਗਿਆ ਅਤੇ ਭਾਰਤ ਨੂੰ 11 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਕਪਤਾਨ ਮਹਿੰਦਰ ਸਿੰਘ ਧੋਨੀ ਨੇ ਵੀ 114 ਗੇਂਦ 'ਚ 54 ਦੌੜਾਂ ਦੀ ਹੌਲੀ ਪਾਰੀ ਖੇਡੀ। ਧੋਨੀ ਦੇ ਨਾਲ ਸਾਂਝੇਦਾਰੀ ਦੇ ਬਾਰੇ 'ਚ ਪੁੱਛਣ 'ਤੇ ਪੰਡਯਾ ਨੇ ਕਿਹਾ ਕਿ ਉਸ ਨੂੰ ਵਿਸ਼ਵਾਸ ਸੀ ਕਿ ਉਹ 190 ਦੌੜਾਂ ਦੇ ਟੀਚੇ ਨੂੰ ਹਾਸਲ ਕਰ ਲਵੇਗਾ। ਪੰਡਯਾ ਨੇ ਸਬੀਨਾ ਪਾਰਕ 'ਚ ਕਿਹਾ ਕਿ ਈਮਾਨਦਾਰੀ ਨਾਲ ਕਿਹਾ ਜਾਵੇ ਤਾਂ ਧੋਨੀ ਨਾਲ ਗੱਲਬਾਤ ਕਾਫੀ ਸਮਾਨ ਸੀ। ਸਾਡੇ ਦੋਵਾਂ ਕੋਲ ਜੋਂ ਸਮਰੱਥਾ ਹੈ ਉਸ ਨਾਲ ਅਸੀਂ ਪਾਰੀ ਨੂੰ ਅੱਗੇ ਵਧਾਉਣ ਚਾਹੀਦਾ ਸੀ ਅਤੇ ਫਿਰ ਟੀਚਾ ਹਾਸਲ ਕਰਦੇ। ਜ਼ਿਆਦਾ ਤਰ੍ਹਾਂ ਸਮੇਂ ਅਸੀਂ 29 ਗੇਂਦਾਂ 'ਚ 31 ਦੌੜਾਂ ਬਣਾ ਲੈਦੇ, ਪਰ ਅਸੀਂ ਮੈਚ ਖਤਮ ਨਹੀਂ ਕਰ ਸਕੇ। ਮੈਂ ਟੀਮ ਦੇ ਲਈ ਮੈਚ ਖਤਮ ਕਰਨ ਲਈ ਆਪਣੇ ਆਪ ਦਾ ਸਮਰਥਨ ਕਰਦਾ ਹਾਂ ਅਤੇ ਇਹ ਸਾਰਿਆ ਚੀਜ਼ਾਂ ਸਿੱਖਣ ਦਾ ਹਿੱਸਾ ਹੈ। ਉਸ ਨੇ ਕਿਹਾ ਕਿ ਆਖਰੀ ਮੈਚ 'ਚ ਅਸੀਂ ਬਿਨ੍ਹਾਂ ਕਿਸੇ ਡਰ ਤੋਂ ਖੇਡਾਗੇ।