ਧੋਨੀ ਦੀ CSK ‘ਚ ਵਾਪਸੀ ਤੈਅ, ਇੰਨੇ ਖਿਡਾਰੀਆਂ ਨੂੰ ਰਿਟੇਨ ਰੱਖ ਸਕਣਗੀਆਂ ਟੀਮਾਂ;IPL 2018

 ਧੋਨੀ ਦੀ CSK ‘ਚ ਵਾਪਸੀ ਤੈਅ, ਇੰਨੇ ਖਿਡਾਰੀਆਂ ਨੂੰ ਰਿਟੇਨ ਰੱਖ ਸਕਣਗੀਆਂ ਟੀਮਾਂ;IPL 2018

ਨਵੀਂ  ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀ ਫਰੈਂਚਾਈਜ਼ੀ ਟੀਮ ਚੇਨਈ ਸੁਪਰਕਿੰਗਸ (ਸੀ.ਐੱਸ.ਕੇ.) ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਖੁਸ਼ਖਬਰੀ ਹੈ । ਆਈ.ਪੀ.ਐੱਲ. 2018 ਵਿੱਚ ਮਹਿੰਦਰ ਸਿੰਘ ਧੋਨੀ ਦਾ ਸੀ.ਐੱਸ.ਕੇ. ਲਈ ਖੇਡਣਾ ਹੁਣ ਤੈਅ ਮੰਨਿਆ ਜਾ ਰਿਹਾ ਹੈ । ਆਈ.ਪੀ.ਐੱਲ. ਗਵਰਨਿੰਗ ਕਾਉਂਸਿਲ ਨੇ ਬੁੱਧਵਾਰ ਨੂੰ ਸਾਫ਼ ਕੀਤਾ ਕਿ ਆਈ.ਪੀ.ਐੱਲ. ਵਲੋਂ ਦੋ ਸਾਲ ਲਈ ਬੈਨ ਹੋਈਆਂ ਟੀਮਾਂ (ਸੀ.ਐੱਸ.ਕੇ. ਅਤੇ ਰਾਜਸਥਾਨ ਰਾਇਲਸ ) ਆਪਣੇ ਉਨ੍ਹਾਂ ਖਿਡਾਰੀਆਂ ਨੂੰ ਰਿਟੇਨ ਕਰ ਸਕਦੀਆਂ ਹਨ,  ਜੋ ਉਨ੍ਹਾਂ ਦੇ ਨਾਲ 2015 ਵਿੱਚ ਸਨ ।
ਆਈ.ਪੀ.ਐੱਲ. ਦੇ 11ਵੇਂ ਸੀਜ਼ਨ ਵਿੱਚ ਹਰ ਫਰੈਂਚਾਈਜ਼ੀ ਟੀਮ ਆਪਣੇ ਵੱਧ ਤੋਂ ਵੱਧ ਪੰਜ ਖਿਡਾਰੀਆਂ ਨੂੰ ਰਿਟੇਨ ਕਰ ਸਕੇਗੀ । ਇਸਦੇ ਇਲਾਵਾ ਆਈ.ਪੀ.ਐੱਲ. ਟੀਮਾਂ ਲਈ ਅਗਲੇ ਸੀਜ਼ਨ ਤੋਂ ਤਨਖਾਹ ਬਜਟ ਨੂੰ 66 ਕਰੋੜ ਰੁਪਏ ਤੋਂ ਵਧਾ ਕੇ 80 ਕਰੋੜ ਰੁਪਏ ਕੀਤਾ ਗਿਆ ਹੈ । ਆਈ.ਪੀ.ਐੱਲ. ਗਵਰਨਿੰਗ ਕਾਉਂਸਿਲ ਨੇ ਮਹਿੰਦਰ ਸਿੰਘ ਧੋਨੀ ਲਈ ਚੇਨਈ ਸੁਪਰਕਿੰਗਸ ਵਿੱਚ ਪਰਤਣ ਦਾ ਰਸਤਾ ਸਾਫ਼ ਕਰ ਦਿੱਤਾ ਹੈ । ਧੋਨੀ ਨੇ ਆਈ.ਪੀ.ਐੱਲ. ਦੇ ਦੋ ਸੀਜ਼ਨ ਰਾਈਜ਼ਿੰਗ ਪੁਣੇ ਸੁਪਰਜਾਇੰਟ ਲਈ ਖੇਡੇ । ਇੱਕ ਸੀਜ਼ਨ ਵਿੱਚ ਉਨ੍ਹਾਂ ਨੇ ਕਪਤਾਨੀ ਕੀਤੀ ਜਦੋਂਕਿ ਕਿ ਦੂਜੇ ਸੀਜ਼ਨ ਵਿੱਚ ਉਹ ਸਟੀਵ ਸਮਿਥ  ਦੀ ਕਪਤਾਨੀ ਵਿੱਚ ਖੇਡੇ ।