ਧੋਨੀ ਨੇ  ਪਹਿਲੇ ਵਨਡੇ ‘ਚ ਤੋੜਿਆ ICC ਦਾ ਵੱਡਾ ਨਿਯਮ,ਮੁਸ਼ਕਿਲ ਚ ਫੱਸ ਸਕਦੇ ਹਨ

ਧੋਨੀ ਨੇ  ਪਹਿਲੇ ਵਨਡੇ ‘ਚ ਤੋੜਿਆ ICC ਦਾ ਵੱਡਾ ਨਿਯਮ,ਮੁਸ਼ਕਿਲ ਚ ਫੱਸ ਸਕਦੇ ਹਨ

ਧਰਮਸ਼ਾਲਾ — ਧਰਮਸ਼ਾਲਾ ਵਿਚ ਖੇਡੇ ਗਏ ਪਹਿਲੇ ਵਨਡੇ ਮੈਚ ਵਿਚ ਸ਼੍ਰੀਲੰਕਾ ਨੇ ਭਾਰਤ ਨੂੰ 7 ਵਿਕਟਾਂ ਨਾਲ ਮਾਤ ਦੇ ਕੇ ਸੀਰੀਜ਼ ਵਿਚ 1-0 ਦੀ ਲਾਡ ਬਣਾ ਲਈ ਹੈ। ਅਗਲਾ ਮੈਚ 13 ਦਸੰਬਰ ਨੂੰ ਖੇਡਿਆ ਜਾਵੇਗਾ। ਇਸ ਮੈਚ ਵਿਚ ਇਕ ਸਮੇਂ ਉੱਤੇ ਭਾਰਤੀ ਟੀਮ ਦੇ 29 ਦੌੜਾਂ ਉੱਤੇ 7 ਵਿਕਟ ਡਿੱਗ ਚੁੱਕੇ ਸਨ। ਸਿਰਫ ਮਹਿੰਦਰ ਸਿੰਘ ਧੋਨੀ ਹੀ ਅਜਿਹੇ ਖਿਡਾਰੀ ਸਨ, ਜਿਨ੍ਹਾਂ ਨੇ ਨਾ ਸਿਰਫ ਸੰਭਲ ਕੇ ਬੱਲੇਬਾਜ਼ੀ ਕੀਤੀ, ਸਗੋਂ ਟੀਮ ਨੂੰ 100 ਦੌੜਾਂ ਦੇ ਪਾਰ ਵੀ ਪਹੁੰਚਾਇਆ। ਧੋਨੀ ਨੇ 129 ਗੇਂਦਾਂ ਦਾ ਸਾਹਮਣਾ ਕੀਤਾ ਅਤੇ 65 ਦੌੜਾਂ ਬਣਾ 'ਤੇ ਆਊਟ ਹੋਏ। ਪਰ ਮੈਚ ਦੌਰਾਨ ਧੋਨੀ ਨੇ ਕੁਝ ਅਜਿਹਾ ਕੀਤਾ, ਜਿਸਦੇ ਕਾਰਨ ਉਹ ਮੁਸ਼ਕਲ ਵਿਚ ਆ ਸਕਦੇ ਹਨ। ਇਕ ਰਿਪੋਰਟ ਮੁਤਾਬਕ ਧੋਨੀ ਨੇ ਇਸ ਮੈਚ ਵਿਚ ਆਈ.ਸੀ.ਸੀ. ਦਾ ਇਕ ਨਿਯਮ ਤੋੜਿਆ ਹੈ।