ਹੁਣ ਗਾਇਕੀ ਚ ਕੈਰੀਅਰ ਬਣਾਉਣਗੇ ਭੱਜੀ

ਹੁਣ ਗਾਇਕੀ ਚ ਕੈਰੀਅਰ ਬਣਾਉਣਗੇ ਭੱਜੀ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਮਸ਼ਹੂਰ ਖਿਡਾਰੀ ਹਰਭਜਨ ਸਿੰਘ ਵਧੀਆ ਗੇਂਦਬਾਜ਼ ਤੋਂ ਬਾਅਦ ਹੁਣ ਇਕ ਵਧੀਆ ਗਾਇਕ ਬਣਨਾ ਚਾਹੁੰਦੇ ਹਨ। ਉਹ ਗਾਇਕ ਬਣਨ ਲਈ ਟ੍ਰੇਨਿੰਗ ਵੀ ਲੈ ਰਹੇ ਹਨ। ਖੇਡ ਦੌਰਾਨ ਵੀ ਉਹ ਹਮੇਸ਼ਾਂ ਆਲਰਾਊਂਡਰ ਰਹੇ ਹਨ ਅਤੇ ਆਪਣੀ ਖੇਡ ਤੋਂ ਬਾਹਰ ਦੀ ਜ਼ਿੰਦਗੀ 'ਚ ਵੀ ਉਹ ਆਲਰਾਊਂਡਰ ਹੀ ਸਾਬਤ ਹੋ ਰਹੇ ਹਨ। ਹਰਭਜਨ ਸਿੰਘ ਦਾ ਗੀਤ ਜ਼ਲਦ ਹੀ ਸੁਣਨ ਨੂੰ ਮਿਲੇਗਾ। ਇਨੀਂ ਦਿਨੀਂ ਉਹ ਆਪਣੇ ਗੀਤ ਨੂੰ ਲੈ ਕੇ ਕਾਫੀ ਤਿਆਰੀਆਂ 'ਚ ਲੱਗੇ ਹੋਏ ਹਨ।
ਹਰਭਜਨ ਸਿੰਘ ਆਪਣੇ ਗੀਤ ਨੂੰ ਦਸੰਬਰ ਤੱਕ ਸਾਰਿਆਂ ਸਾਹਮਣੇ ਪੇਸ਼ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਸ ਗੀਤ ਦੇ ਬੋਲ ਅੱਧੇ ਹਿੰਦੀ ਅਤੇ ਅੱਧੇ ਅਗਰੇਜ਼ੀ 'ਚ ਹੋਣਗੇ। ਇਸ ਗੀਤ ਦੇ ਕੰਪੋਜ਼ਰ ਮਿਥੁਨ ਹਨ। ਸੂਤਰਾਂ ਦੀ ਮੰਨੀਏ ਤਾਂ ਹਰਭਜਨ ਸਿੰਘ ਭਵਿੱਖ 'ਚ ਪੰਜਾਬੀ ਫਿਲਮਾਂ 'ਚ ਐਕਟਿੰਗ ਕਰਦੇ ਦਿਸਣਗੇ।