ਕੋਹਲੀ ਨੇ ਅੰਤਰਾਸ਼ਟਰੀ ਕ੍ਰਿਕਟ ‘ਚ ਇਸ ਰਾਜ ਦਾ ਕੀਤਾ ਖੁਲਾਸਾ

ਕੋਹਲੀ ਨੇ ਅੰਤਰਾਸ਼ਟਰੀ ਕ੍ਰਿਕਟ ‘ਚ ਇਸ ਰਾਜ ਦਾ ਕੀਤਾ ਖੁਲਾਸਾ

ਕਿੰਗਸਟਨ— ਭਾਰਤ ਨੇ ਵਨਡੇ ਸੀਰੀਜ਼ ਦੇ ਆਖਿਰੀ ਮੈਚ 'ਚ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਇਸ ਮੈਚ ਦੌਰਾਨ ਜਿੱਥੇ ਕਪਤਾਨ ਵਿਰਾਟ ਕੋਹਲੀ ਨੇ ਸ਼ਾਨਦਾਰ ਸੈਂਕੜਾ ਲਾਇਆ, ਉਥੇ ਦਿਨੇਸ਼ ਕਾਰਤਿਕ ਨੇ ਅਰਧਸੈਂਕੜੇ ਦੀ ਪਾਰੀ ਖੇਡੀ। ਇਸ ਜਿੱਤ ਨਾਲ ਹੀ ਭਾਰਤ ਨੇ 5 ਮੈਚਾਂ ਦੀ ਸੀਰੀਜ਼ 3-1 ਨਾਲ ਆਪਣੇ ਨਾਂ ਕਰ ਲਈ ਹੈ। ਇਸ ਮੈਚ ਦੌਰਾਨ ਵਿਰਾਟ ਕੋਹਲੀ ਨੇ ਅੰਤਰਾਸ਼ਟਰੀ ਕ੍ਰਿਕਟ 'ਚ ਸਫਲਤਾ ਹਾਸਲ ਕਰਨ ਦਾ ਰਾਜ ਖੋਲ੍ਹਿਆ।
ਵਿਰਾਟ ਨੇ ਕਿਹਾ ਕਿ ਅੰਤਰਾਸ਼ਟਰੀ ਕ੍ਰਿਕਟ 'ਚ ਸਫਲਤਾ ਦਾ ਰਾਜ ਇਹ ਹੈ ਕਿ ਤੁਹਾਨੂੰ ਆਪਣੀਆਂ ਗਲਤੀਆਂ 'ਤੇ ਰੋਕ ਲਗਾਉਣਾ ਹੁੰਦਾ ਹੈ। ਮੈਂ ਕਈ ਵਾਰ ਇਕ ਹੀ ਤਰੀਕੇ ਨਾਲ ਆਊਟ ਹੋਇਆ ਅਤੇ ਮੈਨੂੰ ਇਹ ਪਸੰਦ ਨਹੀਂ ਹੈ। ਵਿਰਾਟ ਨੇ ਕਿਹਾ ਕਿ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਟੀਮ ਲਈ ਕੀ ਜ਼ਰੂਰੀ ਹੈ ਅਤੇ ਉਸ 'ਤੇ ਡਟੇ ਰਹਿਣਾ ਪਵੇਗਾ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ ਕਿਹਾ ਕਿ ਉਹ ਹਾਰਦਿਕ ਪੰਡਯਾ ਅਤੇ ਕੇਦਾਰ ਜਾਧਵ ਜਿਹੇ ਖਿਡਾਰੀਆਂ ਦੇ ਟੀਮ 'ਚ ਹੋਣ ਤੋਂ ਖੁਸ਼ ਹਨ ਜੋ ਹੇਠਲੇ ਕ੍ਰਮ ਦੀ ਬੱਲੇਬਾਜ਼ੀ 'ਚ ਬਦਲਾਅ ਲੈ ਕੇ ਆਏ ਹਨ। ਕੋਹਲੀ ਨੇ ਸੀਰੀਜ਼ ਜਿੱਤਣ ਤੋਂ ਬਾਅਦ ਕਿਹਾ ਕਿ ਤੁਸੀਂ ਕਿਸੇ ਵੀ ਟੀਮ ਨੂੰ ਹਲਕੇ 'ਚ ਨਹੀਂ ਲੈ ਸਕਦੇ। ਤੁਸੀਂ ਹਾਰਦਿਕ ਜਾਂ ਕੇਦਾਰ ਨੂੰ ਤੀਜੇ ਜਾਂ ਚੌਥੇ ਨੰਬਰ 'ਤੇ ਨਹੀਂ ਲਿਆ ਸਕਦੇ ਅਤੇ ਨਾ ਹੀ ਚੋਟੀ ਕ੍ਰਮ ਦੇ ਬੱਲੇਬਾਜ਼ਾਂ ਨੂੰ ਹੇਠਾਂ ਉਤਾਰ ਸਕਦੇ ਹੋ। ਇਹ ਅੰਤਰਾਸ਼ਟਰੀ ਕ੍ਰਿਕਟ ਹੈ ਅਤੇ ਤੁਹਾਨੂੰ ਵਿਰੋਧੀ ਟੀਮ ਦਾ ਸਨਮਾਨ ਕਰਨਾ ਹੀ ਹੋਵੇਗਾ।