ਲੁੱਟਖੋਹ ਕਰਨ ਵਾਲੇ ਗਿਰੋਹ ਦਾ ਹੋਇਆ ਪਰਦਾਫਾਸ਼, ਤਿੰਨ ਗ੍ਰਿਫਤਾਰ

ਲੁੱਟਖੋਹ ਕਰਨ ਵਾਲੇ ਗਿਰੋਹ ਦਾ ਹੋਇਆ ਪਰਦਾਫਾਸ਼, ਤਿੰਨ ਗ੍ਰਿਫਤਾਰ

ਨਵੀਂ ਦਿੱਲੀ— ਪੱਛਮੀ ਦਿੱਲੀ 'ਚ ਲੁੱਟਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁਕੇ ਇਕ ਵੱਡੇ ਅਪਰਾਧਕ ਗਿਰੋਹ ਦਾ ਪਰਦਾਫਾਸ਼ ਕਰ ਕੇ ਪੁਲਸ ਨੇ ਇਸ ਮਾਮਲੇ 'ਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੱਛਮੀ ਦਿੱਲੀ ਦੇ ਪੁਲਸ ਡਿਪਟੀ ਕਮਿਸ਼ਨਰ ਵਿਜੇ ਕੁਮਾਰ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਸੋਨੂੰ ਕੁਮਾਰ ਉਰਫ ਟਾਰਜਨ, ਫਰੀਦ ਅਲੀ ਉਰਫ ਚਾਂਦ ਅਤੇ ਰਾਜੂ ਸਹਾਨੀ ਦੇ ਰੂਪ 'ਚ ਕੀਤੀ ਗਈ ਹੈ। ਦੋਸ਼ੀਆਂ ਕੋਲੋਂ ਇਕ ਆਧਾਰ ਕਾਰਡ, ਇਕ ਚਾਲਾਨ, ਇਕ ਪਰਸ ਅਤੇ 1500 ਰੁਪਏ ਨਕਦ ਬਰਾਮਦ ਕੀਤੇ ਗਏ ਹਨ। ਪੁਲਸ ਅਨੁਸਾਰ 4 ਜਨਵਰੀ ਨੂੰ ਸੁਬੋਧ ਕੁਮਾਰ ਯਾਦਵ ਨਾਮੀ ਇਕ ਵਿੱਕਤੀ ਨੇ ਮਾਇਆਪੁਰੀ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਾਇਆਪੁਰੀ ਸਥਿਤ ਇਕ ਪ੍ਰਿੰਟਿੰਗ ਪ੍ਰੈੱਸ 'ਚ ਜਦੋਂ ਉਹ ਕੁਝ ਸਾਮਾਨ ਪਹੁੰਚਾਉਣ ਜਾ ਰਿਹਾ ਸੀ, ਉਦੋਂ ਵਿਚ ਰਸਤੇ ਮੋਬਾਈਲ 'ਤੇ ਘਰੋਂ ਫੋਨ ਆਉਣ 'ਤੇ ਗੱਲ ਕਰਨ ਲੱਗਾ, ਉਦੋਂ ਪਿੱਛਿਓਂ ਕੁਝ ਬਦਮਾਸ਼ ਉੱਥੇ ਪੁੱਜੇ ਅਤੇ ਉਨ੍ਹਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।
ਉਹ ਲੋਕ ਉਸ ਦਾ ਫੋਨ, ਡਰਾਈਵਿੰਗ ਲਾਇਸੈਂਸ ਅਤੇ ਪਰਸ 'ਚ ਰੱਖੇ 9 ਹਜ਼ਾਰ ਰੁਪਏ ਵੀ ਖੋਹ ਕੇ ਲੈ ਗਏ। ਪੁਲਸ ਨੇ ਇਸ ਮਾਮਲੇ 'ਚ ਸ਼ਿਕਾਇਤ ਦਰਜ ਕਰਵਾਉਣ ਦੇ ਨਾਲ ਹੀ ਬਦਮਾਸ਼ਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਇਸ ਲਈ ਐੱਸ.ਆਈ. ਸੁਰੇਂਦਰ ਕੁਮਾਰ ਦੀ ਅਗਵਾਈ 'ਚ ਇਕ ਪੁਲਸ ਟੀਮ ਦਾ ਗਠਨ ਕੀਤਾ ਗਿਆ, ਜਿਸ ਨੇ ਦੋਸ਼ੀਆਂ ਦੀ ਤਲਾਸ਼ 'ਚ ਕਈ ਜਗ੍ਹਾ ਛਾਪੇਮਾਰੀ ਕੀਤੀ ਅਤੇ ਲੋਕਾਂ ਤੋਂ ਪੁੱਛ-ਗਿੱਛ ਕਰ ਕੇ ਦੋਸ਼ੀਆਂ ਦੇ ਖਿਲਾਫ ਸਬੂਤ ਜੁਟਾਏ ਅਤੇ ਇਸੇ ਆਧਾਰ 'ਤੇ ਤਿੰਨ ਦੋਸ਼ੀਆਂ ਸੋਨੂੰ ਕੁਮਾਰ ਚਾਂਦ ਅਤੇ ਰਾਜੂ ਸਹਾਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ੀਆਂ ਦੇ ਹੋਰ ਸਾਥੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।


Loading...