ਸਰਹੱਦ ਤੋਹ  ਹੈਰੋਇਨ ਕੀਤੀ ਗਈ ਬਰਾਮਦ,275 ਕਰੋੜ ਰੁਪਏ ਕੀਮਤ

ਸਰਹੱਦ ਤੋਹ  ਹੈਰੋਇਨ ਕੀਤੀ ਗਈ ਬਰਾਮਦ,275 ਕਰੋੜ ਰੁਪਏ ਕੀਮਤ

ਦੀਨਾਨਗਰ— ਸਰਹੱਦੀ ਸੁਰੱਖਿਆ ਬਲ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦ ਰੋਸਾ (ਬੀ. ਓ. ਪੀ.) ਕੋਲ ਪਾਕਿ ਵੱਲੋਂ ਭੇਜੀ ਗਈ 275 ਕਰੋੜ ਕੀਮਤ ਦੀ ਹੈਰੋਇਨ ਬਰਾਮਦ ਹੋਈ। ਹੈਰੋਇਨ ਲੈ ਕੇ ਆਉਣ ਵਾਲੇ ਬੀ. ਐੱਸ. ਐੱਫ. ਦੀ ਫਾਇਰਿੰਗ ਕਾਰਨ ਵਾਪਸ ਭੱਜ ਗਏ। ਇਸ ਸਬੰਧੀ ਸਰਹੱਦੀ ਸੁਰੱਖਿਆ ਬਲ ਦੇ ਡੀ. ਆਈ. ਜੀ. ਆਰ. ਐੱਸ. ਕਟਾਰੀਆ ਨੇ ਦੱਸਿਆ ਕਿ ਦੇਰ ਸ਼ਾਮ ਜਦ ਬਾਰਡਰ 'ਤੇ ਸਰਹੱਦੀ ਸੁਰੱਖਿਆ ਬਲਾਂ ਦੀ ਡਿਊਟੀ ਬਦਲਦੀ ਹੈ ਤਦ ਬੀ. ਐੱਸ. ਐੱਫ. ਦੀ 112 ਬਟਾਲੀਅਨ ਦੇ ਜਵਾਨਾਂ ਨੇ ਰੋਸਾ (ਬੀ. ਓ. ਪੀ.) ਦੇ ਸਾਹਮਣੇ 3 ਲੋਕਾਂ ਨੂੰ ਇਕ ਪਲਾਸਟਿਕ ਪਾਈਪ ਦੇ ਨਾਲ ਆਉਂਦੇ ਦੇਖਿਆ ਤਾਂ ਜਵਾਨਾਂ ਨੇ ਫਾਇਰਿੰਗ ਕਰ ਦਿੱਤੀ, ਜਿਸ 'ਤੇ ਸਮੱਗਲਰ ਗੋਲੀ ਲੱਗਣ ਦੇ ਬਾਵਜੂਦ ਵਾਪਸ ਭੱਜਣ ਵਿਚ ਸਫਲ ਹੋ ਗਏ। ਇਲਾਕੇ ਦੀ ਛਾਣਬੀਣ ਕਰਨ 'ਤੇ ਉਥੋਂ 55 ਕਿਲੋ ਹੈਰੋਇਨ, 2 ਪਿਸਤੌਲ ਤੇ 1 ਪਲਾਸਟਿਕ ਪਾਈਪ ਬਰਾਮਦ ਹੋਈ, ਜਿਸ ਵਿਚ ਹੈਰੋਇਨ ਦੇ ਪੈਕੇਟ ਭਰੇ ਹੋਏ ਸੀ। ਕਟਾਰੀਆ ਨੇ ਦੱਸਿਆ ਕਿ ਇਸ ਸਬੰਧੀ ਜਾਂਚ ਅਜੇ ਜਾਰੀ ਹੈ।