50 ਸਾਲਾਂ ਬਾਬੇ ਨੇ ਮਾਸੂਮ ਲੜਕੀ ਨੂੰ ਅਗਵਾ ਕਰਕੇ ਕੀਤਾ ਕੁਕਰਮ

50 ਸਾਲਾਂ ਬਾਬੇ ਨੇ ਮਾਸੂਮ ਲੜਕੀ ਨੂੰ ਅਗਵਾ ਕਰਕੇ ਕੀਤਾ ਕੁਕਰਮ


ਸ਼੍ਰੀਨਗਰ— ਸ਼੍ਰੀਨਗਰ 'ਚ ਜੰਮੂ ਕਸ਼ਮੀਰ ਪੁਲਸ ਨੇ ਮਾਸੂਮ ਦਾ ਅਗਵਾ ਕਰਨ ਵਾਲੇ 50 ਸਾਲਾਂ ਨਕਲੀ ਬਾਬਾ ਨੂੰ ਗ੍ਰਿਫਤਾਰ ਕੀਤਾ ਹੈ। ਸੂਤਰਾਂ ਅਨੁਸਾਰ ਪਿਛਲੇ 6 ਸਤੰਬਰ ਨੂੰ ਸ਼੍ਰੀਨਗਰ ਦੇ ਸੌਰਾ ਪੁਲਸ ਸਟੇਸ਼ਨ 'ਚ ਮੰਜੂਰ ਅਹਿਮਦ ਭੱਟ ਨਿਵਾਸੀ ਸ਼ਹਾਮਾ ਨਾਗਬਲ ਗਾਂਦਰਬਲ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਇਕ ਨਕਲੀ ਬਾਬੇ ਨੇ ਉਸ ਦੀ ਮਾਸੂਮ ਬੇਟੀ ਨੂੰ 4 ਸਤੰਬਰ ਨੂੰ ਅਗਵਾ ਕੀਤਾ।

ਇਸ ਦੌਰਾਨ ਪੁਲਸ ਨੇ ਤੁਰੰਤ ਧਾਰਾ 363 ਆਰ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਸਾਰੇ ਯਤਨਾ ਤੋਂ ਬਾਅਦ 15 ਸਾਲਾਂ ਲੜਕੀ ਨੂੰ ਬਰਾਮਦ ਕੀਤਾ ਗਿਆ ਅਤੇ ਅਗਵਾ ਕਰਨ ਵਾਲੇ ਨੂੰ ਪੁਲਸ ਵੱਲੋ ਗ੍ਰਿਫਤਾਰ ਕਰ ਲਿਆ ਹੈ। ਤਿੰਨਾਂ ਦਿਨਾਂ ਨੂੰ ਬਾਅਦ ਭੱਟ ਨੂੰ ਬੜਗਾਮ ਦੇ ਬੀਰਵਾਹ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ। ਅਧਿਕਾਰੀ ਨੇ ਕਿਹਾ ਕਿ ਲੜਕੀ ਮੈਡੀਕਲ ਜਾਂਚ ਕੀਤੀ ਗਈ ਅਤੇ ਰਿਪੋਰਟ 'ਚ ਲੜਕੀ ਨਾਲ ਕੁਕਰਮ ਦੀ ਪੁਸ਼ਟੀ ਪਾਈ ਗਈ ਹੈ। ਜਿਸ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਅਤੇ ਜਾਂਚ ਸ਼ੁਰੂ ਕੀਤੀ ਗਈ ਹੈ।