ਗੁਰਦਾਸਪੁਰ ‘ਚ ਸਾਹਮਣੇ ਆਇਆ ਹੈਰਾਨ ਕਰਨ ਵਾਲਾ ਮਾਮਲਾ ; ਕਬਰਿਸਤਾਨ ‘ਚ ਪੁੱਟੀਆਂ ਮਿਲੀਆਂ ਕਈ ਕਬਰਾਂ

ਗੁਰਦਾਸਪੁਰ ‘ਚ ਸਾਹਮਣੇ ਆਇਆ ਹੈਰਾਨ ਕਰਨ ਵਾਲਾ ਮਾਮਲਾ ; ਕਬਰਿਸਤਾਨ ‘ਚ ਪੁੱਟੀਆਂ ਮਿਲੀਆਂ ਕਈ ਕਬਰਾਂ

ਦੀਨਾਨਗਰ  : ਨਜ਼ਦੀਕੀ ਪਿੰਡ ਪਨਿਆੜ ਵਿਖੇ ਕਬਰਿਸਤਾਨ ਨੂੰ ਪੁੱਟ ਕੇ ਉਸ ਸਥਾਨ 'ਤੇ ਹੱਡੀਆਂ, ਮਹਿਲਾ ਅਤੇ ਪੁਰਸ਼ ਦੀਆਂ ਤਸਵੀਰਾਂ ਅਤੇ ਹੋਰ ਸਾਮਾਨ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਸਲਿਮ ਰਾਸ਼ਟਰੀ ਮੰਚ ਦੇ ਜ਼ਿਲਾ ਪ੍ਰਧਾਨ ਸੁਰਮੁਦੀਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਨਿਆੜ ਸਥਿਤ ਬਾਬਾ ਸ਼ਾਹ ਕ੍ਰਿਮ ਜੋ ਕਿ ਗੁੱਜਰ ਮੁਸਲਿਮ ਭਾਈਚਾਰੇ ਦਾ ਸਥਾਨ ਹੈ 'ਤੇ 20 ਦੇ ਕਰੀਬ ਕਬਰਾਂ ਨੂੰ ਪੁੱਟ ਕੇ ਕਿਸੇ ਤਾਂਤਰਿਕ ਵੱਲੋਂ ਕੁੱਝ ਤਸਵੀਰਾਂ, ਹੱਡੀਆਂ ਅਤੇ ਹੋਰ ਸਾਮਾਨ ਸੁੱਟਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਬਾਰੇ ਜਦੋਂ ਉਨ੍ਹਾਂ ਦੇ ਭਾਈਚਾਰੇ ਨੂੰ ਪਤਾ ਲੱਗਾ ਤਾਂ ਭਾਈਚਾਰੇ ਵਿਚ ਰੋਸ ਦੀ ਲਹਿਰ ਦੌੜ ਗਈ। ਜ਼ਿਲਾ ਪ੍ਰਧਾਨ ਨੇ ਦੱਸਿਆ ਕਿ ਇਸ ਸੰਬੰਧ ਵਿਚ ਪੁਲਸ ਨੂੰ ਲਿਖਤ ਸੂਚਨਾ ਦੇ ਦਿੱਤੀ ਗਈ ਹੈ, ਜਿਸ ਵਿਚ ਪੁਲਸ ਪ੍ਰਸ਼ਾਸਨ ਤੋਂ ਗੁਹਾਰ ਲਗਾਉਂਦੇ ਹੋਏ ਕਿਹਾ ਹੈ ਕਿ ਜਲਦ ਹੀ ਦੋਸ਼ੀਆਂ ਦਾ ਪਤਾ ਲਗਾ ਕੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਕੋਈ ਇਸ ਤਰ੍ਹਾਂ ਦੀ ਹਰਕਤ ਕਰਨ ਦੀ ਮੁੜ ਕੋਸ਼ਿਸ਼ ਨਾ ਕਰ ਸਕੇ।