ਸੌਤੇਲੀ ਮਾਂ ਨੇ 6 ਸਾਲ ਦੇ ਬੇਟੇ ਨੂੰ ਮਾਰ ਸੂਟਕੇਸ ‘ਚ ਲੁਕਾਈ ਲਾਸ਼

ਸੌਤੇਲੀ ਮਾਂ ਨੇ 6 ਸਾਲ ਦੇ ਬੇਟੇ ਨੂੰ ਮਾਰ ਸੂਟਕੇਸ ‘ਚ ਲੁਕਾਈ ਲਾਸ਼

ਇੱਥੋਂ ਦੇ ਸੁਰੇਂਦਰਨਗ 'ਚ ਹੈਰਾਨ ਕਰਨ ਵਾਲੀ ਖਬਰ ਦੇਖਣ ਨੂੰ ਮਿਲੀ, ਜਿੱਥੇ ਇਕ ਸੌਤੇਲੀ ਮਾਂ ਨੇ ਆਪਣੇ 6 ਸਾਲ ਦੇ ਬੱਚੇ ਨੂੰ ਮਾਰ ਕੇ ਲਾਸ਼ ਨੂੰ ਸੂਟਕੇਸ 'ਚ ਬੰਦ ਕਰ ਦਿੱਤਾ। ਪੁਲਸ ਨੇ ਦੋਸ਼ੀ ਮਾਂ ਨੂੰ ਗ੍ਰਿ੍ਰਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਲੇਬਰ ਕਮਿਸ਼ਨਰੇਟ 'ਚ ਬਤੌਰ ਚਪੜਾਸੀ ਕੰਮ ਕਰਨ ਵਾਲੇ ਸ਼ਾਂਤੀਲਾਲ ਪਰਮਾਰ ਨੇ ਇਕ ਸਾਲ ਪਹਿਲਾਂ ਹੀ ਜੀਨਲ ਨਾਲ ਵਿਆਹ ਕਰਵਾਇਆ ਸੀ। ਦੋਹਾਂ ਦਾ ਹੀ ਦੂਜਾ ਵਿਆਹ ਸੀ। ਸ਼ਾਂਤੀਲਾਲ ਦਾ ਪਹਿਲੀ ਪਤਨੀ ਤੋਂ 6 ਸਾਲ ਦਾ ਬੇਟਾ ਧਰੁਵ ਸੀ। ਉੱਥੇ ਹੀ ਜੀਵਨ ਨੂੰ ਆਪਣੇ ਪਹਿਲੇ ਪਤੀ ਤੋਂ 6 ਸਾਲ ਦੀ ਇਕ ਬੇਟੀ ਹੈ। ਦੋਹਾਂ ਦੀ ਇਸ ਗੱਲ 'ਚ ਰਜਾਮੰਦੀ ਸੀ ਕਿ ਉਹ ਤੀਜਾ ਬੱਚਾ ਨਹੀਂ ਕਰਨਗੇ। ਵਿਆਹ ਦੇ ਬਾਅਦ ਤੋਂ ਹੀ ਜੀਨਲ ਆਪਣੇ ਪਹਿਲੇ ਵਿਆਹ ਤੋਂ ਹੋਈ ਬੇਟੀ ਨੂੰ ਲੈ ਕੇ ਕਾਫੀ ਫਿਕਰਮੰਦ ਸੀ। ਉਸ ਨੂੰ ਡਰ ਸੀ ਕਿ ਉਸ ਦੇ ਦੂਜੇ ਪਤੀ ਸ਼ਾਂਤੀਲਾਲ ਦੀ ਸਾਰੀ ਜਾਇਦਾਦ ਉਸ ਦੀ ਪਹਿਲੀ ਪਤਨੀ ਤੋਂ ਬੇਟੇ ਧਰੁਵ ਨੂੰ ਮਿਲ ਜਾਵੇਗੀ ਪਰ ਉਸ ਦੀ ਖੁਦ ਦੀ ਬੇਟੀ ਦਾ ਕੀ ਹੋਵੇਗਾ।