ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਠੱਗੀਆਂ , 2 ਕਾਬੂ

 ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਠੱਗੀਆਂ , 2 ਕਾਬੂ

ਅੰਮ੍ਰਿਤਸਰ :  ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨ ਮੁਹੱਈਆ ਕਰਵਾਉਣ ਦਾ ਕਹਿ ਕੇ ਭੋਲੇ-ਭਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਵਾਲੇ ਚਾਰ ਜਾਲਸਾਜ਼ਾਂ 'ਚੋਂ ਪੁਲਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।  ਥਾਣਾ ਅਜਨਾਲਾ ਦੀ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਭੋਲੇ-ਭਾਲੇ ਲੋਕਾਂ ਨੂੰ ਮਕਾਨ ਦਿਵਾਉਣ ਦੇ ਝਾਂਸੇ 'ਚ ਲੈ ਕੇ ਕੁਝ ਲੋਕ ਫਾਰਮ ਭਰਨ ਦੇ ਨਾਂ 'ਤੇ ਇਕ ਹਜ਼ਾਰ ਰੁਪਏ ਪ੍ਰਤੀ ਵਿਅਕਤੀ ਲੈ ਰਹੇ ਹਨ।

ਪੁਲਸ ਵੱਲੋਂ ਛਾਪਾਮਾਰੀ ਕਰਦਿਆਂ ਮੁਲਜ਼ਮ ਸੋਨੂੰ ਪੁੱਤਰ ਅਮਰ ਸਿੰਘ ਵਾਸੀ ਅਜਨਾਲਾ ਅਤੇ ਅਮਰਜੀਤ ਕੌਰ ਪਤਨੀ ਬਲਕਾਰ ਮਸੀਹ ਵਾਸੀ ਜ਼ਾਫਰਕੋਟ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਗਿਰੋਹ ਦੇ ਦੋ ਹੋਰ ਮੈਂਬਰਾਂ ਗਗਨ ਅਤੇ ਰਾਜ ਪਤਨੀ ਲਵਪ੍ਰੀਤ ਵਾਸੀ ਮੁਹੱਲਾ ਆਦਰਸ਼ ਨਗਰ ਦੀ ਗ੍ਰਿਫਤਰੀ ਲਈ ਪੁਲਸ ਛਾਪਾਮਾਰੀ ਕਰ ਰਹੀ ਹੈ।