ਫੇਲ੍ਹ ਵਿਦਿਆਰਥੀਆਂ ਦੇ ਸਕੂਲ ਦਾ ਨਤੀਜਾ 100 ਫੀਸਦੀ

ਫੇਲ੍ਹ ਵਿਦਿਆਰਥੀਆਂ ਦੇ ਸਕੂਲ ਦਾ ਨਤੀਜਾ 100 ਫੀਸਦੀ

ਮੁੰਬਈ — ਦੇਸ਼ ਭਰ 'ਚ ਹਰ ਸਕੂਲ ਵਾਲੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਪ੍ਰਤਿਭਾਸ਼ਾਲੀ ਹੋਣ, ਜਿਸ ਨਾਲ ਸਕੂਲ ਦਾ ਰਿਜ਼ਲਟ ਚੰਗਾ ਆਵੇ। ਪਰ ਰਾਜ 'ਚ ਇਕ ਸਕੂਲ ਅਜਿਹਾ ਵੀ ਹੈ, ਜੋ ਪ੍ਰੀਖਿਆ 'ਚ ਫੇਲ੍ਹ ਹੋਏ ਵਿਦਿਆਰਥੀਆਂ ਦੀ ਪਨਾਹ ਹੈ। ਜੀ ਹਾਂ, ਰਾਲੇਗਣਸਿੱਧੀ ਦਾ ਸ਼੍ਰੀਸੰਤ ਨਿਲੋਬਾਰਾਏ ਵਿਦਿਆਲਯ 'ਫੇਲ੍ਹ ਵਿਦਿਆਰਥੀਆਂ ਦੇ ਸਕੂਲ' ਦੇ ਨਾਂ ਨਾਲ ਹੀ ਮਸ਼ਹੂਰ ਹੈ। ਇਸ ਵਾਰ ਇਸ ਸਕੂਲ ਨੇ ਇਤਿਹਾਸ ਰਚਿਆ ਹੈ, ਇੱਥੇ ਦਸਵੀਂ ਦਾ ਨਤੀਜਾ ਸੌ ਫੀਸਦੀ ਰਿਹਾ। ਇੰਨਾ ਹੀ ਨਹੀਂ, ੇਸਕੂਲ ਦੇ 10 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਿਲ ਕੀਤੇ ਹਨ।


ਸ਼੍ਰੀਸੰਤ ਨਿਲੋਬਾਰਾਏ ਵਿਦਿਆਲਯ 'ਚ ਉਨ੍ਹਾਂ ਵਿਦਿਆਰਥੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ, ਜੋ ਹੋਰ ਸਕੂਲਾਂ 'ਚ ਫੇਲ੍ਹ ਹੋ ਜਾਂਦੇ ਹਨ। ਬਾਕੀ ਬਚੀਆਂ ਸੀਟਾਂ 'ਤੇ ਪਾਸ ਹੋਏ ਵਿਦਿਆਰਥੀਆਂ ਨੂੰ ਦਾਖਲਾ ਮਿਲਦਾ ਹੈ। ਇਸ ਸਾਲ ਵਿਦਿਆਰਥੀਆਂ ਨੇ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਬੋਰਡ ਦੇ ਨਤੀਜੇ 'ਚ ਮਨਾਲੀ ਗੁੰਡ ਨੂੰ 96.20% ਅੰਕ ੱਮਿਲੇ, ਜੋ ਸਕੂਲ 'ਚ ਪਹਿਲੇ ਸਥਾਨ 'ਤੇ ਆਈ। ਪ੍ਰਣੀਤ ਗਾਇਕਵਾੜ ਨੇ 95.80%, ਭਾਰਗਵੀ ਭੋਂਸਲੇ 93.60%, ਸਮ੍ਰਿਤੀ ਨਰਸਾਲੇ 93.20%, ਪ੍ਰਤੀਕ ਪਠਾਰੇ 92.20%, ਅਖਿਲ ਢਵਲੇ 91.60%, ਵੈਸ਼ਣਵੀ ਰਾਸਕਰ 91.40%, ਵੈਭਵ ਕੁੰਜੀਰ 91.20%, ਪ੍ਰਤੀਕ ਮਾਪਾਰੀ 90.80% ਅਤੇ ਪੂਜਾ ਤਰਟੇ ਨੇ 90.40% ਅੰਕ ਹਾਸਿਲ ਕੀਤੇ ਹਨ। ਇਸ ਸਾਲ ਕਈ ਸਕੂਲਾਂ ਦੇ ਨਤੀਜੇ ਉਮੀਦ ਤੋਂ ਕਾਫੀ ਘੱਟ ਆਏ ਹਨ। ਅਜਿਹੇ 'ਚ ਇਸ ਸਕੂਲ ਦੇ ਨਤੀਜੇ ਨੇ ਉਨ੍ਹਾਂ ਸਿੱਖਿਆ ਸੰਸਥਾਨਾਂ ਨੂੰ ਸ਼ੀਸਾ ਵਿਖਾਇਆ ਹੈ, ਜੋ ਸਕੂਲ ਦੇ ਪ੍ਰਦਰਸ਼ਨ ਨੂੰ ਲੈ ਕੇ ਗੰਭੀਰ ਨਹੀਂ ਹਨ।