13 ਹਜ਼ਾਰ ਸਟੂਡੈਂਟਸ ਦੀ ਫੀਸ ਰਿਫੰਡ ਕਰੇਗਾ DU

 13 ਹਜ਼ਾਰ ਸਟੂਡੈਂਟਸ ਦੀ ਫੀਸ ਰਿਫੰਡ ਕਰੇਗਾ DU

ਨਵੀਂ ਦਿੱਲੀ : ਦਿੱਲੀ ਯੂਨੀਵਰਸਿਟੀ ਨੇ 13 ਹਜ਼ਾਰ ਸਟੂਡੈਂਟਸ ਦੀ ਲਿਸਟ ਤਿਆਰ ਕੀਤੀ ਹੈ, ਜਿਸ ਨੂੰ ਉਹਨਾਂ ਨੇ ਫੀਸ ਰਿਫੰਡ ਕਰਨੀ ਹੈ। ਇਹ 1 ਰੁਪਏ ਤੋਂ ਲੈ ਕੇ 50 ਹਜ਼ਾਰ ਤਕ ਦੀ ਰਾਸ਼ੀ ਹੈ। ਫੀਸ ਰਿਫੰਡ ਲਈ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਟੂਡੈਂਟਸ ਤੋਂ ਅਪੀਲ ਕੀਤੀ ਹੈ ਕਿ ਉਹ ਆਪਣੇ ਅਕਾਊਂਟ ਦੀ ਜਾਣਕਾਰੀ ਅਪਡੇਟ ਕਰਨ ਤੇ ਆਪਣੀ ਫੀਸ ਵਾਪਸ ਲੈਣ। ਸਟੂਡੈਂਟਸ ਨੂੰ 17 ਅਕਤੂਬਰ ਤਕ ਦਾ ਸਮਾਂ ਦਿੱਤਾ ਗਿਆ ਹੈ।


ਲਿਸਟ ਸਾਈਟ ਤੇ ਦੇਖੀ ਜਾ ਸਕਦੀ ਹੈ। ਡਿਪਟੀ ਦਾ ਕਹਿਣਾ ਹੈ ਕਿ ਜੇਕਰ ਫੀਸ ਨੂੰ ਲੈ ਕੇ ਕੋਈ ਵੀ ਤਕਨੀਕੀ ਦਿੱਕਤ ਹੈ ਤਾਂ ਸਟੂਡੈਂਟਸ ਈਮੇਲ ਦੇ ਜਰੀਏ ਡੀਨ ਸਟੂਡੈਂਟਸ ਵੈਲਫੇਅਰ ਵਿਚ ਪਹੁੰਚ ਕੇ  ਬੈਂਕ ਡਿਟੇਲਸ ਦੀ ਜਾਣਕਾਰੀ ਦੇ ਸਕਦੇ ਹਨ।