ਬਲਿਊ ਵ੍ਹੇਲ ਚੈਲੇਂਜ ਦਾ ਸ਼ਿਕਾਰ ਹੋਇਆ ਇਕ ਹੋਰ ਵਿਦਿਆਰਥੀ, ਗੇਮ ਖੇਡਦੇ ਹੋਏ ਸਕੂਲ ਦੀ ਛੱਤ ਤੋਂ ਮਾਰੀ ਛਾਲ

ਬਲਿਊ ਵ੍ਹੇਲ ਚੈਲੇਂਜ ਦਾ ਸ਼ਿਕਾਰ ਹੋਇਆ ਇਕ ਹੋਰ ਵਿਦਿਆਰਥੀ, ਗੇਮ ਖੇਡਦੇ ਹੋਏ ਸਕੂਲ ਦੀ ਛੱਤ ਤੋਂ ਮਾਰੀ ਛਾਲ

ਹਾਵੜਾ— ਹਾਵੜਾ ਜ਼ਿਲੇ 'ਚ ਆਪਣੇ ਸਕੂਲ 'ਚ ਆਨ ਲਾਈਨ ਬਲਿਊ ਵ੍ਹੇਲ ਗੇਮ ਖੇਡ ਰਹੇ 9ਵੀਂ ਦੇ ਤਿੰਨ ਵਿਦਿਆਰਥੀਆਂ 'ਚੋਂ ਇਕ ਨੇ ਸਕੂਲ ਦੀ ਪਹਿਲੀ ਮੰਜ਼ਲ ਤੋਂ ਛਾਲ ਮਾਰ ਦਿੱਤੀ। ਘਟਨਾ ਦੇ ਬਾਅਦ ਤਿੰਨੇਂ ਵਿਦਿਆਰਥੀਆਂ ਨੂੰ ਬਚਾ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਇਹ ਤਿੰਨੋਂ ਬਗਨਾਨ ਸਥਿਤ ਇਕ ਸਰਕਾਰੀ ਸਕੂਲ ਦੀ 9ਵੀਂ ਜਮਾਤ ਦੇ ਵਿਦਿਆਰਥੀ ਹਨ। ਸਕੂਲ ਖਤਮ ਹੋਣ ਦੇ ਸਮੇਂ ਅਧਿਆਪਕਾਂ ਨੇ ਕਿਸੇ ਦੇ ਡਿੱਗਣ ਦੀ ਆਵਾਜ਼ ਸੁਣੀ ਸੀ। ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਵਿਦਿਆਰਥੀ ਜ਼ਮੀਨ 'ਤੇ ਡਿੱਗਾ ਪਿਆ ਸੀ।

ਦੋ ਹੋਰ ਵਿਦਿਆਰਥੀ ਪਹਿਲੀ ਮੰਜ਼ਲ 'ਤੇ ਮੌਜੂਦ ਸੀ। ਉਸ ਨੂੰ ਗਹਿਰੀ ਸੱਟ ਨਹੀਂ ਲੱਗੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਬਲਿਊ ਵ੍ਹੇਲ ਚੈਲੇਂਜ ਗੇਮ ਖੇਡ ਰਹੇ ਸਨ। ਉਨ੍ਹਾਂ ਨੂੰ ਬਗਨਾਨ ਪੁਲਸ ਥਾਣੇ ਲੈ ਜਾਇਆ ਗਿਆ ਹੈ, ਜਿੱਥੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਹੈ। ਬਲਿਊ ਵ੍ਹੇਲ ਗੇਮ 'ਤੇ ਰੋਕ ਲਗਾਉਣ ਲਈ ਗੁਜਰਾਤ ਸਰਕਾਰ ਨੇ ਘੋਸ਼ਣਾ ਕਰ ਰੱਖੀ ਹੈ ਕਿ ਇਸ ਤੋਂ ਜੁੜੀ ਜਾਣਕਾਰੀ ਹੈਲਪ ਲਾਈਨ ਨੰਬਰ 'ਤੇ ਦੇਣ ਵਾਲੇ ਵਿਅਕਤੀ ਨੂੰ 1ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।