ਕੈਮਬ੍ਰਿਜ ਯੂਨੀਵਰਸਿਟੀ ਖਤਮ ਕਰੇਗੀ 800 ਸਾਲ ਪੁਰਾਣੀ ਲਿਖਤੀ ਪ੍ਰੀਖਿਆ ਦੀ ਪਰੰਪਰਾ

ਕੈਮਬ੍ਰਿਜ ਯੂਨੀਵਰਸਿਟੀ ਖਤਮ ਕਰੇਗੀ 800 ਸਾਲ ਪੁਰਾਣੀ ਲਿਖਤੀ ਪ੍ਰੀਖਿਆ ਦੀ ਪਰੰਪਰਾ

ਲੰਡਨ— ਬ੍ਰਿਟੇਨ ਦੀ ਕੈਮਬ੍ਰਿਜ ਯੂਨੀਵਰਸਿਟੀ 800 ਸਾਲ ਤੋਂ ਜ਼ਿਆਦਾ ਪੁਰਾਣੀ ਲਿਖਤੀ ਪ੍ਰੀਖਿਆ ਦੀ ਪਰੰਪਰਾ ਨੂੰ ਖਤਮ ਕਰਨ 'ਤੇ ਵਿਚਾਰ ਕਰ ਰਹੀ ਹੈ। ਵਿਦਿਆਰਥੀਆਂ ਦੀ ਖਰਾਬ ਹੁੰਦੀ ਹੈਂਡਰਾਈਟਿੰਗ ਯਾਨੀ ਕਿ ਲਿਖਾਵਟ ਨੂੰ ਦੇਖਦੇ ਹੋਏ ਯੂਨੀਵਰਸਿਟੀ ਅਜਿਹਾ ਫੈਸਲਾ ਲੈਣ 'ਤੇ ਵਿਚਾਰ ਕਰ ਰਹੀ ਹੈ। ਯੂਨੀਵਰਸਿਟੀ ਲੈਪਟਾਪ ਜਾਂ ਆਈਪੈਡ 'ਤੇ ਪ੍ਰੀਖਿਆ ਦੇ ਪੱਖ ਵਿਚ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਲੈਪਟਾਪ 'ਤੇ ਜ਼ਿਆਦਾ ਦੇਰ ਤੱਕ ਨਿਰਭਰ ਰਹਿਣ ਕਾਰਨ ਵਿਦਿਆਰਥੀਆਂ ਦੀ ਲਿਖਾਈ ਨਾ-ਪੜ੍ਹਨ ਯੋਗ ਹੁੰਦੀ ਜਾ ਰਹੀ ਹੈ। ਲੈਕਚਰ ਦੇ ਨੋਟਸ ਲੈਣ ਲਈ ਵਿਦਿਆਰਥੀਆਂ ਦਰਮਿਆਨ ਲੈਪਟਾਪ ਦੀ ਵਰਤੋਂ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਅਜਿਹੇ ਵਿਚ ਇਸ ਕਦਮ ਨੂੰ ਅਮਲ 'ਚ ਲਿਆਉਣ ਨਾਲ ਹੀ 800 ਸਾਲ ਪੁਰਾਣੀ ਹੱਥਾਂ ਨਾਲ ਲਿਖ ਕੇ ਪ੍ਰੀਖਿਆ ਦੇਣ ਦੀ ਪਰੰਪਰਾ ਦਾ ਅੰਤ ਹੋ ਜਾਵੇਗਾ।

ਇਕ ਖਬਰ ਮੁਤਾਬਕ ਕੈਮਬ੍ਰਿਜ ਯੂਨੀਵਰਸਿਟੀ ਨੇ ਆਪਣੀ 'ਡਿਜ਼ੀਟਲ ਸਿੱਖਿਆ ਰਣਨੀਤੀ' ਤਹਿਤ ਇਸ ਮੁੱਦੇ 'ਤੇ ਸਲਾਹ ਮਸ਼ਵਰਾ ਸ਼ੁਰੂ ਕੀਤਾ ਹੈ। ਇਸ ਰਣਨੀਤੀ ਜ਼ਰੀਏ ਇਤਿਹਾਸ ਅਤੇ ਕਲਾਸੀਕਲ ਫੈਕਲਟੀ ਲਈ ਇਸ ਸਾਲ ਦੀ ਸ਼ੁਰੂਆਤ ਵਿਚ ਟਾਈਪਿੰਗ ਪ੍ਰੀਖਿਆ ਯੋਜਨਾ ਦੀ ਪਹਿਲ ਕੀਤੀ। ਮੌਜੂਦਾ ਵਿਦਿਆਰਥੀਆਂ ਦੀ ਪੀੜ੍ਹੀ ਦਰਮਿਆਨ ਲਿਖਾਈ ਇਕ ਲੁਪਤ ਕਲਾ ਬਣਦੀ ਜਾ ਰਹੀ ਹੈ। 15-20 ਸਾਲ ਪਹਿਲਾਂ ਵਿਦਿਆਰਥੀ ਇਕ ਦਿਨ ਵਿਚ ਨਿਯਮਿਤ ਰੂਪ ਨਾਲ ਕੁਝ ਘੰਟੇ ਹੱਥ ਨਾਲ ਲਿਖਦੇ ਹੋਏ ਬਿਤਾਉਂਦੇ ਸਨ ਪਰ ਹੁਣ ਉਹ ਪ੍ਰੀਖਿਆ ਨੂੰ ਛੱਡ ਕੇ ਕੁਝ ਵੀ ਹੱਥ ਨਾਲ ਨਹੀਂ ਲਿਖਦੇ ਹਨ। ਵਿਦਿਆਰਥੀਆਂ ਅਤੇ ਅਧਿਆਪਕਾਂ ਦੋਹਾਂ ਲਈ ਲਿਖਾਈ ਨੂੰ ਪੜ੍ਹਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ।
ਯੂਨੀਵਰਸਿਟੀ ਦੇ ਇਕ ਸੀਨੀਅਰ ਲੈਚਰਾਰ ਡਾ. ਸਾਰਾ ਪੀਅਰਸਲ ਨੇ ਕਿ ਕਿ ਇਹ ਸਵਾਗਤ ਯੋਗ ਕਦਮ ਹੈ ਕਿ ਯੂਨੀਵਰਸਿਟੀ ਅਜਿਹੀ ਪਹਿਲ ਬਾਰੇ ਸੋਚ ਰਹੀ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਸਾਰੇ ਲੋਕ ਖੁਸ਼ ਹੋਣ, ਅਜਿਹਾ ਨਹੀਂ ਹੈ। ਕੁਝ ਲੋਕਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਹੱਥ ਨਾਲ ਲਿਖੀ ਲਿਖਾਈ ਬੀਤੇ ਦਿਨਾਂ ਦੀ ਗੱਲ ਹੋ ਜਾਵੇਗੀ ਅਤੇ ਸਿਰਫ ਯਾਦਾਂ ਵਿਚ ਰਹੇਗੀ।