ਦਿੱਲੀ ਹਾਈ ਕੋਰਟ ਵਲੋਂ 98 ਪ੍ਰਾਈਵੇਟ ਸਕੂਲਾਂ ਨੂੰ ਝਟਕਾ, 75 ਫੀਸਦੀ ਫੀਸ ਕਰਨੀ ਹੋਵੇਗੀ ਵਾਪਸ

 ਦਿੱਲੀ ਹਾਈ ਕੋਰਟ ਵਲੋਂ 98 ਪ੍ਰਾਈਵੇਟ ਸਕੂਲਾਂ ਨੂੰ ਝਟਕਾ, 75 ਫੀਸਦੀ ਫੀਸ ਕਰਨੀ ਹੋਵੇਗੀ ਵਾਪਸ

 


ਨਵੀਂ ਦਿੱਲੀ - ਦਿੱਲੀ ਹਾਈਕੋਰਟ ਵਲੋਂ ਦਿੱਲੀ ਦੇ 98 ਪ੍ਰਾਈਵੇਟ ਸਕੂਲਾਂ ਨੂੰ ਬਹੁਤ ਵੱਡਾ ਝਟਕਾ ਲਗਾ ਹੈ। ਹਾਈਕੋਰਟ ਵਲੋਂ ਦਿੱਲੀ ਦੇ ਇਹਨਾਂ ਸਕੂਲਾਂ ਨੂੰ ਵਧਾਈ ਹੋਈ ਫੀਸ ਦਾ 75 ਫੀਸਦੀ ਹਿੱਸਾ ਵਾਪਸ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਬੁੱਧਵਾਰ ਕਿਹਾ ਕਿ ਇਹ ਫੀਸ 10 ਦਿਨ ਦੇ ਅੰਦਰ ਨਕਦ ਜਾਂ ਬੈਂਕ ਗਾਰੰਟੀ ਵਜੋਂ ਰਜਿਸਟਰਾਰ ਨੂੰ ਦੇਣੀ ਹੋਵੇਗੀ।


ਦੱਸਣਯੋਗ ਹੈ ਕਿ ਪ੍ਰਾਈਵੇਟ ਸਕੂਲਾਂ ਵਿਚ ਮਨਮਰਜ਼ੀ ਵਾਲੇ ਢੰਗ ਨਾਲ ਫੀਸਾਂ ਵਸੂਲਣ 'ਤੇ ਸ਼ਿਕੰਜਾ ਕੱਸਣ ਲਈ ਦਿੱਲੀ ਹਾਈ ਕੋਰਟ ਨੇ ਪਿਛਲੇ ਸਾਲ ਜਸਟਿਸ ਅਨਿਲ ਦੇਵ ਸਿੰਘ 'ਤ ਆਧਾਰਿਤ ਇਕ ਕਮੇਟੀ ਬਣਾਈ ਸੀ।

 ਕਮੇਟੀ ਨੇ 1108 ਪ੍ਰਾਈਵੇਟ ਸਕੂਲਾਂ 'ਤੇ ਰਿਪੋਰਟ ਤਿਆਰ ਕੀਤੀ। ਇਸ ਮੁਤਾਬਕ 544 ਸਕੂਲਾਂ ਨੇ ਵਧੇਰੇ ਫੀਸ ਵਸੂਲੀ ਸੀ।