ਇਨਫੋਸਿਸ ਦਵੇਗਾ 12 ਹਜ਼ਾਰ ਲੋਕਾਂ ਨੂੰ ਰੁਜ਼ਗਾਰ!

ਇਨਫੋਸਿਸ ਦਵੇਗਾ 12 ਹਜ਼ਾਰ ਲੋਕਾਂ ਨੂੰ ਰੁਜ਼ਗਾਰ!

ਨਵੀਂ ਦਿੱਲੀ— ਇਨਫੋਸਿਸ ਅਗਲੇ 1-2 ਸਾਲਾਂ 'ਚ ਸਾਲਾਨਾ ਤਕਰੀਬਨ 6,000 ਲੋਕਾਂ ਨੂੰ ਰੁਜ਼ਗਾਰ ਦੇਵੇਗਾ ਯਾਨੀ 2 ਸਾਲਾਂ 'ਚ 12,000 ਨੂੰ ਨੌਕਰੀ ਮਿਲੇਗੀ । ਇਨਫੋਸਿਸ ਦੇਸ਼ ਦੀ ਦੂਜੀ ਸਭ ਤੋਂ ਵੱਡੀ ਸਾਫਟਵੇਅਰ ਕੰਪਨੀ ਹੈ। ਅਜਿਹੇ 'ਚ ਜਿਨ੍ਹਾਂ ਲੋਕਾਂ ਨੂੰ ਸਾਫਟਵੇਅਰ ਇੰਜੀਨੀਅਰਿੰਗ 'ਚ ਵੱਡੀ ਮਹਾਰਤ ਹਾਸਲ ਹੈ, ਉਨ੍ਹਾਂ ਲਈ ਇਸ ਕੰਪਨੀ 'ਚ ਕੰਮ ਕਰਨ ਦਾ ਵਧੀਆ ਮੌਕਾ ਹੋਵੇਗਾ। ਪਿਛਲੇ ਵਿੱਤੀ ਸਾਲ ਵਿੱਚ ਵੀ ਕੰਪਨੀ ਨੇ ਇੰਨੀਆਂ ਹੀ ਭਰਤੀਆਂ ਕੀਤੀਆਂ ਸਨ । ਕੰਪਨੀ ਦੇ ਇੱਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ । ਦੇਸ਼ ਦੀ ਦੂਜੀ ਸਭ ਤੋਂ ਵੱਡੀ ਸਾਫਟਵੇਅਰ ਸੇਵਾ ਕੰਪਨੀ ਇਨਫੋਸਿਸ ਨੇ ਅਮਰੀਕਾ ਅਤੇ ਯੂਰਪੀ ਬਾਜ਼ਾਰਾਂ ਵਿੱਚ ਵੀ ਭਰਤੀ ਪ੍ਰਕਿਰਿਆਵਾਂ ਨੂੰ ਵਧਾਇਆ ਹੈ ।

ਇਨਫੋਸਿਸ ਦੇ ਅੰਤਰਿਮ ਸੀ. ਈ. ਓ. ਅਤੇ ਪ੍ਰਬੰਧ ਨਿਦੇਸ਼ਕ ਯੂ. ਬੀ. ਪ੍ਰਵੀਣ ਰਾਓ ਨੇ ਪਿਛਲੇ ਹਫ਼ਤੇ ਨਿਵੇਸ਼ਕਾਂ ਨਾਲ ਬੈਠਕ ਵਿੱਚ ਕਿਹਾ ਸੀ, ''ਅਸੀਂ ਭਾਰਤੀਆਂ ਜਾਰੀ ਰੱਖਾਂਗੇ । ਹੁਣੇ ਜਿਹੜਾ ਸਾਲ ਖਤਮ ਹੋਇਆ ਹੈ, ਅਸੀਂ ਉਸ 'ਚ 6,000 ਨਿਯੁਕਤੀਆਂ ਕੀਤੀਆਂ ਹਨ ਅਤੇ ਅਗਲੇ ਇੱਕ-ਦੋ ਸਾਲਾਂ ਵਿੱਚ ਇੰਨੇ ਹੀ ਲੋਕਾਂ ਨੂੰ ਹੋਰ ਭਰਤੀ ਕੀਤੇ ਜਾਣ ਦੀ ਉਮੀਦ ਹੈ, ਜੋ ਬਾਜ਼ਾਰ ਦੀ ਹਾਲਤ 'ਤੇ ਨਿਰਭਰ ਕਰੇਗਾ ।''