INDIA POST ਵਿਚ ਨਿਕਲੀ ਵੈਕੇਂਸੀ , ਦਸਵੀਂ ਪਾਸ ਕਰੋ ਆਵੇਦਨ

INDIA POST ਵਿਚ ਨਿਕਲੀ ਵੈਕੇਂਸੀ , ਦਸਵੀਂ ਪਾਸ ਕਰੋ ਆਵੇਦਨ

ਝਾਰਖੰਡ/ਆਂਧਰਾ ਪ੍ਰਦੇਸ਼/ਤੇਲੰਗਾਨਾ ਵਿਚ ਗ੍ਰਾਮੀਣ ਡਾਕ ਸੇਵਾ ਦੇ ਪਦਾਂ ਲਈ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ ਹੋਣ ਦੀ ਤਰੀਕ 20 ਨੰਵਬਰ, 2017 ਅਤੇ ਆਨਲਾਈਨ ਆਵੇਦਨ ਕਰਨ ਦੀ ਅੰਤਿਮ ਤਰੀਕ 19 ਦਸੰਬਰ, 2017 ਹੈ। ਓਡੀਸਾ ਵਿਚ ਵਿਚ ਗ੍ਰਾਮੀਣ ਡਾਕ ਉਮੀਦਵਾਰਾਂ ਦੇ ਪਦਾਂ ਲਈ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ ਹੁਣ ਦੀ ਤਰੀਕ 21 ਨਵੰਬਰ, 2107 ਅਤੇ ਆਨਲਾਈਨ ਲਈ ਅੰਤਿਮ ਤਰੀਕ 20 ਦਸੰਬਰ, 2017 ਹੈ।  

ਗ੍ਰਾਮੀਣ ਡਾਕ ਸੇਵਾ (ਝਾਰਖੰਡ) (ਕੁੱਲ ਪਦ : 1,236)
ਜ਼ਿਲਾ : ਕੁੱਲ ਪਦ
ਧਨਵਾਦ- 69
ਗਿਰੀਡੀਹ- 46
ਹਜ਼ਾਰੀਬਾਗ- 297
ਫਲਾਮੂ- 504
ਰਾਂਚੀ- 108
ਸਿੰਘਭੂਮ- 212
ਵਰਗ ਅਨੁਸਾਰ ਪਦ ਇਸ ਪ੍ਰਕਾਰ ਹਨ-
ਵਰਗ : ਕੁੱਲ ਪਦ
ਸਾਮਾਨ ਵਰਗ- 592
ਹੋਰ ਪਿੱਛੜੇ ਵਰਗ- 145
ਅਨੁਸੂਚਿਤ ਜਾਤੀ- 161
ਅਨੁਸੂਚਿਤ ਜਨਜਾਤੀ- 290
ਪੀ. ਡਬਲਯੂ. ਡੀ. (ਐੱਚ. ਐੱਚ.)- 16
ਪੀ. ਡਬਲਯੂ. ਡੀ. (ਓ. ਐੱਚ.)- 25
ਪੀ. ਡਬਲਯੂ. ਡੀ. (ਵੀ. ਐੱਚ.)- 07
ਗ੍ਰਾਮੀਣ ਡਾਕ ਸੇਵਾ (ਆਂਧਰਾ ਪ੍ਰਦੇਸ਼) (ਕੁੱਲ ਪਦ : 190)
ਵਰਗ ਅਨੁਸਾਰ ਪਦ ਇਸ ਪ੍ਰਕਾਰ ਹਨ-
ਵਰਗ : ਕੁੱਲ ਪਦ
ਸਾਮਾਨ ਵਰਗ- 88
ਹੋਰ ਪਿੱਛੜੇ ਵਰਗ- 57
ਅਨੁਸੂਚਿਤ ਜਾਤੀ- 34
ਅਨੁਸੂਚਿਤ ਜਨਜਾਤੀ- 03
ਪੀ. ਡਬਲਯੂ. ਡੀ. (ਐੱਚ. ਐੱਚ.)- 05
ਪੀ. ਡਬਲਯੂ. ਡੀ. (ਓ. ਐੱਚ.)- 03
ਗ੍ਰਾਮੀਣ ਡਾਕ ਸੇਵਾ (ਓਡੀਸਾ) (ਕੁੱਲ ਪਦ : 93)
ਵਰਗ ਅਨੁਸਾਰ ਪਦ ਇਸ ਪ੍ਰਕਾਰ ਹਨ-
ਵਰਗ : ਕੁੱਲ ਪਦ
ਸਾਮਾਨ ਵਰਗ- 48
ਹੋਰ ਪਿੱਛੜੇ ਵਰਗ- 10
ਅਨੁਸੂਚਿਤ ਜਾਤੀ- 13
ਅਨੁਸੂਚਿਤ ਜਨਜਾਤੀ- 18
ਪੀ. ਡਬਲਯੂ. ਡੀ. (ਐੱਚ. ਐੱਚ.)- 02
ਪੀ. ਡਬਲਯੂ. ਡੀ. (ਓ. ਐੱਚ.)- 01
ਪੀ. ਡਬਲਯੂ. ਡੀ. (ਵੀ. ਐੱਚ.)- 01
ਗ੍ਰਾਮੀਣ ਡਾਕ ਸੇਵਾ (ਤੇਲੰਗਾਨਾ) (ਕੁੱਲ ਪਦ : 127)
ਵਰਗ ਅਨੁਸਾਰ ਪਦ ਇਸ ਪ੍ਰਕਾਰ ਹਨ-
ਵਰਗ : ਕੁੱਲ ਪਦ
ਸਾਮਾਨ ਵਰਗ- 65
ਹੋਰ ਪਿੱਛੜੇ ਵਰਗ- 30
ਅਨੁਸੂਚਿਤ ਜਾਤੀ- 18
ਅਨੁਸੂਚਿਤ ਜਨਜਾਤੀ- 09
ਪੀ. ਡਬਲਯੂ. ਡੀ. (ਐੱਚ. ਐੱਚ.)- 03
ਪੀ. ਡਬਲਯੂ. ਡੀ. (ਓ. ਐੱਚ.)- ੦2


ਸੰਭਾਵੀ ਸਿੱਖਿਆ
ਇਨ੍ਹਾਂ ਪਦਾਂ 'ਤੇ ਆਵੇਦਨ ਕਰਨ ਲਈ ਉਮੀਦਵਾਰਾਂ ਨੂੰ ਸਬੰਧਿਤ ਰਾਜ ਸਰਕਾਰ/ਕੇਂਦਰ ਸਰਕਾਰ ਵਲੋਂ ਅਨੁਮਾਨਿਤ ਰਾਜ ਬੋਰਡਾਂ ਤੋਂ ਦੱਸਵੀਂ ਕਲਾਸ ਪਾਸ ਹੋਣਾ ਜ਼ਰੂਰੀ ਹੈ ਅਤੇ ਉਮੀਦਵਾਰਾਂ ਨੂੰ ਕੰਪਿਊਟਰ ਆਉਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਉਮੀਦਵਾਰਾਂ ਕੋਲ ਮਾਨਤਾ ਪ੍ਰਾਪਤ ਕੰਪਿਊਟਰ ਸੰਸਥਾ ਤੋਂ ਘੱਟ ਤੋਂ ਘੱਟ 60 ਦਿਨਾਂ ਦਾ ਬੇਸਿਕ ਕੰਪਿਊਟਰ ਸਿਖਲਾਈ ਸਰਟੀਫਿਕੇਟ ਹੋਣਾ ਚਾਹੀਦਾ, ਜੇਕਰ ਵਿਦਿਆਰਥੀ ਨੇ 10ਵੀਂ ਜਾਂ 12ਵੀਂ ਕਲਾਸ ਵਿਚ ਇਕ ਵਿਸ਼ੇ ਦੇ ਰੂਪ ਵਿਚ ਕੰਪਿਊਟਰ ਲਿਆ ਹੈ ਤਾਂ ਫਿਰ ਸਰਟੀਫਿਕੇਟ ਦੀ ਲੋੜ ਨਹੀਂ ਹੈ।


ਉਮਰ ਸੀਮਾ
ਆਵੇਦਨ ਕਰਨ ਲਈ ਉਮੀਦਵਾਰਾਂ ਦੀ ਉਮਰ 18 ਤੋਂ 40 ਸਾਲ ਦੇ ਵਿਚ ਹੋਣੀ ਚਾਹੀਦੀ ਹੈ। ਹੋਰ ਪਿੱਛੜੇ ਵਰਗ ਦੇ ਉਮੀਦਵਾਰਾਂ ਲਈ ਉਮਰ ਸੀਮਾ ਵਿਚ 3 ਸਾਲ ਦੀ ਛੋਟ ਦਿੱਤੀ ਗਈ ਹੈ। ਐੱਸ. ਸੀ. ਅਤੇ ਐੱਸ. ਟੀ. ਵਰਗ ਦੇ ਉਮੀਦਵਾਰਾਂ ਲਈ ਉਮਰ ਸੀਮਾ ਵਿਚ 5 ਸਾਲ ਦੀ ਛੋਟ ਦਿੱਤੀ ਗਈ ਹੈ। ਪੀ. ਡਬਲਯੂ. ਡੀ. ਉਮੀਦਵਾਰਾਂ ਲਈ ਉਮਰ ਸੀਮਾ ਵਿਚ 10 ਸਾਲ ਦੀ ਛੋਟ ਅਤੇ ਪੀ. ਡਬਲਯੂ. ਡੀ. (ਪਿੱਛੜੇ ਵਰਗ) ਉਮੀਦਵਾਰਾਂ ਲਈ ਉਮਰ ਸੀਮਾ ਵਿਚ 13 ਸਾਲ ਦੀ ਛੋਟ ਹੈ। ਪੀ. ਡਬਲਯੂ. ਡੀ. (ਐੱਸ. ਸੀ., ਐੱਸ. ਟੀ.) ਉਮੀਦਵਾਰਾਂ ਲਈ ਉਮਰ ਸੀਮਾ ਵਿਚ 15 ਸਾਲ ਦੀ ਛੋਟ ਦਿੱਤੀ ਗਈ ਹੈ।


ਆਵੇਦਨ ਫੀਸ
ਗ੍ਰਾਮੀਣ ਡਾਕ ਸੇਵਕ ਦੇ ਪਦਾਂ ਲਈ ਹੋਰ ਪਿੱਛੜੇ ਵਰਗਾਂ ਲਈ ਉਮੀਦਵਾਰਾਂ ਨੂੰ ਆਵੇਦਨ ਫੀਸ ਤਹਿਤ 100 ਰੁਪਏ ਜਮ੍ਹਾਂ ਕਰਵਾਉਣੇ ਪੈਣਗੇ। ਇਸ ਦੇ ਇਲਾਵਾ ਅਨੁਸੂਚਿਤ ਜਾਤੀ, ਜਨਜਾਤੀ, ਮਹਿਲਾ ਅਤੇ ਪੀ. ਡਬਲਯੂ. ਡੀ. ਵਰਗ ਦੇ ਉਮੀਦਵਾਰਾਂ ਲਈ ਫੀਸ ਮੁਆਫ ਹੈ।


ਆਵੇਦਨ ਪ੍ਰਕਿਰਿਆ
ਪਦਾਂ ਦੀ ਨਿਯੁਕਤੀ 10ਵੀਂ ਪਾਸ ਪ੍ਰਾਪਤ ਅੰਕਾਂ ਅਨੁਸਾਰ ਮੈਰਿਟ ਸੂਚੀ ਬਣਾ ਕੇ ਕੀਤਾ ਜਾਵੇਗਾ। ਨਿਯੁਕਤੀ ਨੂੰ ਅੰਤਿਮ ਰੂਪ ਦੇਣ ਲਈ ਕੇਵਲ 10ਵੀ ਕਲਾਸ ਵਿਚ ਪ੍ਰਾਪਤ ਕੀਤੇ ਗਏ ਅੰਕਾਂ ਨੂੰ ਆਧਾਰ ਮੰਨਿਆ ਜਾਵੇਗਾ।


ਤਨਖਾਹ
ਨਿਯੁਕਤ ਉਮੀਦਵਾਰਾਂ ਨੂੰ ਵਿਭਾਗ ਦੇ ਨਿਯਮ ਅਨੁਸਾਰ ਨਿਰਧਾਰਿਤ ਤਨਖਾਹ ਦਿੱਤੀ ਜਾਵੇਗੀ।