ਕਲਾਸ ਦੇ ਪਹਿਲੇ ਦਿਨ ਅਧਿਆਪਕ ਨੇ ਬੱਚਿਆਂ ਨਾਲ ਕੀਤਾ ਅਜਿਹਾ ਬੁਰਾ ਵਤੀਰਾ , ਵੀਡੀਓ ਹੋਈ ਵਾਇਰਲ

ਕਲਾਸ ਦੇ ਪਹਿਲੇ ਦਿਨ ਅਧਿਆਪਕ ਨੇ ਬੱਚਿਆਂ ਨਾਲ ਕੀਤਾ ਅਜਿਹਾ ਬੁਰਾ ਵਤੀਰਾ , ਵੀਡੀਓ ਹੋਈ ਵਾਇਰਲ

 

ਬੀਜਿੰਗ— ਕਲਾਸ ਦੇ ਪਹਿਲੇ ਹੀ ਦਿਨ ਇਕ ਟੀਚਰ ਨੇ ਇਕ ਤੋਂ ਬਾਅਦ ਇਕ 20 ਬੱਚਿਆਂ ਨੂੰ 2-2 ਥੱਪੜ ਮਾਰੇ। ਕਲਾਸ ਵਿਚ ਹੀ ਮੌਜ਼ੂਦ ਇਕ ਬੱਚੇ ਨੇ ਇਸ ਦੀ ਰਿਕਾਰਡਿੰਗ ਕਰ ਲਈ ਅਤੇ ਹੁਣ ਇਹ ਵੀਡੀਓ ਵਾਇਰਲ ਹੋ ਚੁੱਕੀ ਹੈ। ਪੇਇਚਿੰਗ ਨਿਊਜ ਮੁਤਾਬਕ ਇਹ ਘਟਨਾ ਚੀਨ ਦੇ ਅਨਹੁਈ ਸੂਬੇ ਦੇ ਹੇਫੇਈ ਸ਼ਹਿਰ ਵਿਚ ਇਕ ਮਿਡਲ ਸਕੂਲ ਦੀ ਹੈ। ਗਰਮੀਆਂ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਬੀਤੇ ਸ਼ੁੱਕਰਵਾਰ ਨੂੰ ਜਦੋਂ ਬੱਚੇ ਵਾਪਸ ਸਕੂਲ ਪੁੱਜੇ ਤਾਂ ਉਨ੍ਹਾਂ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਪਹਿਲੇ ਹੀ ਦਿਨ ਉਨ੍ਹਾਂ ਨਾਲ ਅਜਿਹਾ ਕੁਝ ਹੋ ਜਾਵੇਗਾ। ਦਰਅਸਲ ਟੀਚਰ ਨੇ ਬੱਚਿਆਂ ਨੂੰ ਕਵਿਤਾ ਲਿਖਣ ਦਾ ਕੰਮ ਦਿੱਤਾ ਸੀ।

ਕਵਿਤਾ ਵਿਚ ਥੋੜ੍ਹੀ ਜਿਹੀ ਵੀ ਗਲਤੀ ਨਿਕਲਣ 'ਤੇ ਟੀਚਰ ਨੇ ਵਿਦਿਆਰਥੀ ਨੂੰ ਪੂਰੀ ਕਲਾਸ ਸਾਹਮਣੇ ਥੱਪੜ ਮਾਰਨ ਦੀ ਸਜਾ ਵੀ ਸੁਣਾ ਦਿੱਤੀ ਸੀ। ਇਸ ਤੋਂ ਬਾਅਦ ਜਦੋਂ ਟੀਚਰ ਨੇ ਕਾਪੀਆਂ ਚੈੱਕ ਕਰਨੀਆਂ ਸ਼ੁਰੂ ਕੀਤੀਆਂ ਤਾਂ ਵਾਰੀ-ਵਾਰੀ ਬੱਚਿਆਂ ਨੂੰ ਬੁਲਾ ਕੇ ਉਨ੍ਹਾਂ ਨੂੰ 2-2 ਥੱਪੜ ਮਾਰੇ।