ਦੁਨੀਆ ਦੀਆਂ ਟਾਪ 250 ਯੂਨੀਵਰਸਿਟੀਆਂ ਦੀ ਲਿਸਟ ‘ਚ ਜਾਰੀ , ਭਾਰਤ ਦੀ 1 ਵੀ ਯੂਨੀਵਰਸਿਟੀ ਨਹੀਂ

ਦੁਨੀਆ ਦੀਆਂ ਟਾਪ 250 ਯੂਨੀਵਰਸਿਟੀਆਂ ਦੀ ਲਿਸਟ ‘ਚ ਜਾਰੀ , ਭਾਰਤ ਦੀ 1 ਵੀ ਯੂਨੀਵਰਸਿਟੀ ਨਹੀਂ

 

ਲੰਡਨ — ਦੁਨੀਆ ਦੀਆਂ ਟਾਪ 1,000 ਯੂਨੀਵਰਸਿਟੀਆਂ 'ਚ ਭਾਰਤੀ ਯੂਨੀਵਰਸਿਟੀਆਂ ਦੀ ਗਿਣਤੀ 31 ਦੀ ਬਜਾਏ ਹੁਣ 30 ਰਹਿ ਗਈ ਹੈ। ਇਨ੍ਹਾਂ ਹੀ ਨਹੀਂ ਬਲਕਿ ਟਾਈਮਜ਼ ਹੇਅਰ ਐਜ਼ੂਕੇਸ਼ਨ ਵੱਲੋਂ ਜਾਰੀ ਵਰਲਡ ਯੂਨੀਵਰਸਿਟੀ ਰੈਂਕਿੰਗ ਮੁਤਾਬਕ, ਦੇਸ਼ ਦੀ ਪ੍ਰਮੁੱਖ ਯੂਨੀਵਰਸਿਟੀ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਨੂੰ 201-250 ਗਰੁੱਪ 'ਚ ਕੱਢ ਕੇ 251-300 ਵਾਲੇ ਗਰੁੱਪ 'ਚ ਸ਼ਾਮਲ ਕਰ ਦਿੱਤਾ ਹੈ।

ਇਸ ਦਾ ਕਾਰਨ ਇਹ ਹੈ ਕਿ ਇਸ ਦੀ ਖੋਜ ਆਮਦਨ ਅਤੇ ਸਕੋਰ 'ਚ ਕਮੀ ਆਈ ਹੈ। ਉਥੇ ਆਕਸਫੋਰਡ ਯੂਨੀਵਰਸਿਟੀ ਪਹਿਲੇਂ ਨੰਬਰ 'ਤੇ ਕਾਇਮ ਹੈ ਅਤੇ ਕੈਂਬ੍ਰਿਜ਼ ਦੂਜੇ ਨੰਬਰ 'ਤੇ ਪਹੁੰਚ ਗਈ ਹੈ। ਭਾਰਤ 'ਚ ਆਈ. ਆਈ. ਟੀ. ਦਿੱਲੀ, ਕਾਨਪੁਰ, ਖੜਗਪੁਰ ਅਕੇ ਰੂੜਕੀ ਨੂੰ 501-600 ਗਰੁੱਪ 'ਚ ਰੱਖਿਆ ਗਿਆ ਹੈ। ਸਿਰਫ ਆਈ. ਆਈ. ਟੀ. ਬੰਬੇ ਦੀ ਰੈਕਿੰਗ 'ਚ ਬਦਲਾਅ ਨਹੀਂ ਕੀਤਾ ਗਿਆ । ਇਸ ਦੀ ਰੈਂਕਿੰਗ 351-400 ਦੇ ਵਿਚਾਲੇ ਦੀ ਹੈ।

ਵਰਲਡ ਯੂਨੀਵਰਸਿਟੀ ਰੈਂਕਿੰਗ 'ਚ ਆਈ. ਆਈ. ਟੀ. ਤੋਂ ਇਲਾਵਾ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਬਨਾਰਸ ਹਿੰਦੂ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ, ਆਈ. ਆਈ. ਟੀ. ਗੁਆਹਟੀ ਸਮੇਤ ਕਈ ਹੋਰ ਭਾਰਤੀ ਯੂਨੀਵਰਸਿਟੀਆਂ ਨੇ ਵਰਲਡ ਯੂਨੀਵਰਸਿਟੀ ਰੈਂਕਿੰਗ 'ਚ ਆਪਣਾ ਥਾਂ ਬਣਾਈ ਰੱਖੀ  ਹੈ। ਪਰ ਜ਼ਿਕਰਯੋਗ ਹੈ ਕਿ ਖੋਜ ਆਮਦਨ ਅਤੇ ਗੁਣਵੱਤਾ ਦੇ ਪੈਮਾਨੇ 'ਤੇ ਭਾਰਤੀ ਸੰਸਥਾਨਾਂ 'ਚ ਸੁਧਾਰ ਪਾਇਆ ਗਿਆ ਹੈ। ਹਾਲਾਂਕਿ ਜ਼ਿਆਦਾਤਰ ਸੰਸਥਾਨ ਅੰਤਰ-ਰਾਸ਼ਟਰੀ ਪੱਧਰ ਦੇ ਪੈਮਾਨੇ 'ਤੇ ਚੰਗੇ ਨਹੀਂ ਉਤਰੇ।

ਰਿਪੋਰਟ ਮੁਤਾਬਕਸ ਭਾਰਤ 'ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਸੀਮਿਤ ਹੈ। ਨਾਲ ਹੀ ਫੈਕਲਟੀ ਦੀ ਸਥਿਤੀ ਸੁਧਾਰਨ ਲਈ ਵਿਦੇਸ਼ੀ ਅਧਿਆਪਕਾਂ ਦੀ ਭਰਤੀ ਦੇ ਮਾਮਲੇ 'ਚ ਵੀ ਕੋਈ ਖਾਸ ਤਰੱਕੀ ਨਹੀਂ ਹੋ ਪਾਈ ਹੈ। ਦੂਜੇ ਦੇਸ਼ਾਂ ਦੇ ਸੰਸਥਾਨਾਂ ਤੋਂ ਵਧੀਆ ਪ੍ਰਦਰਸ਼ਨ ਨਾਲ ਵੀ ਭਾਰਤੀ ਯੂਨੀਵਰਸਿਟੀ ਦੀ ਰੈਂਕਿੰਗ ਹੇਠਾਂ ਆਈ ਹੈ।

ਦੁਨੀਆ ਦੀ ਟਾਪ ਯੂਨੀਵਰਸਿਟੀਆਂ 'ਚ ਆਕਸਫੋਰਡ, ਕੈਂਬ੍ਰਿਜ਼, ਕੈਲੇਫੋਰਨੀਆ ਇੰਸਟੀਚਿਊਟ ਆਫ ਤਕਨਾਲੋਜੀ ਅਤੇ ਸਟੈਨਫੋਰਡ ਯੂਨੀਵਰਸਿਟੀ (ਦੋਵੇਂ ਤੀਜੇ ਨੰਬਰ 'ਤੇ') ਮੈਸਾਚੁਏਟਸ ਹਾਰਵਰਡ, ਹਾਰਵਰਡ, ਪ੍ਰਿੰਸਟਾਨ, ਇੰਪੀਰੀਅਲ ਕਾਲਜ ਲੰਡਨ, ਯੂਨੀਵਰਸਿਟੀ ਆਫ ਸ਼ਿਕਾਗੋ ਹੈ।