ਛੋਟੇ ਪਰਦੇ ‘ਤੇ ਇਕ ਵਾਰ ਫਿਰ ਨਜ਼ਰ ਧਮਾਲ ਮਚਾਵੇਗੀ ਕਪਿਲ ਅਤੇ ਸੁਨੀਲ ਦੀ ਜੋੜੀ

ਛੋਟੇ ਪਰਦੇ ‘ਤੇ ਇਕ ਵਾਰ ਫਿਰ ਨਜ਼ਰ ਧਮਾਲ ਮਚਾਵੇਗੀ ਕਪਿਲ ਅਤੇ ਸੁਨੀਲ ਦੀ ਜੋੜੀ

ਮੁੰਬਈ : ਕਾਮੇਡੀਅਨ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਦੀ ਜੋੜੀ ਨੇ ਕਾਫੀ ਸਮੇਂ ਤੱਕ ਇਕੱਠੇ ਮਿਲੇ ਕੇ ਫੈਨਜ਼ ਦਾ ਮਨੋਰੰਜਨ ਕੀਤਾ ਹੈ। ਦੋਵਾਂ ਦੀ ਜੋੜੀ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਸੀ ਪਰ ਇਸ ਸਾਲ ਦੀ ਸ਼ੁਰੂਆਤ 'ਚ ਹੋਏ ਝਗੜੇ ਤੋਂ ਬਾਅਦ ਦੋਵਾਂ ਨੂੰ ਹੁਣ ਤੱਕ ਇਕੱਠੇ ਨਹੀਂ ਦੇਖਿਆ ਗਿਆ। ਇਸ ਮਾਮਲੇ 'ਚ ਕਪਿਲ ਨੇ ਕਈ ਵਾਰ ਸੁਨੀਲ ਕੋਲੋਂ ਮਾਫੀ ਮੰਗੀ ਪਰ ਸੁਨੀਲ ਨਹੀਂ ਮੰਨੇ। ਹਾਲਾਕਿ ਇਕ ਵਾਰ ਫਿਰ ਦੋਵੇਂ ਛੋਟੇ ਪਰਦੇ 'ਤੇ ਨਵੇਂ ਸ਼ੋਅ ਨਾਲ ਵਾਪਸ ਆ ਸਕਦੇ ਹਨ।

ਸੂਤਰਾਂ ਮੁਤਾਬਕ ਕਪਿਲ ਸ਼ਰਮਾ ਨੇ ਆਪਣੇ ਇੰਟਰਵਿਊ ਦੌਰਾਨ ਦੱਸਿਆ ਕਿ ਉਹ ਜਲਦ ਹੀ ਸੁਨੀਲ ਨਾਲ ਨਵਾਂ ਸ਼ੋਅ ਲੈ ਕੇ ਆਉਣ ਵਾਲੇ ਹਨ। ਉਨ੍ਹਾਂ ਕਿਹਾ ਕਿ ਸੁਨੀਲ ਦੇ ਕੈਨੇਡਾ ਤੋਂ ਵਾਪਸ ਆਉਣ 'ਤੇ ਇਸ ਸ਼ੋਅ ਬਾਰੇ ਵਿਚਾਰ ਕਰਨਗੇ। ਕਪਿਲ ਨੇ ਕਿਹਾ ਕਿ ਕਾਫੀ ਲੰਬੇ ਸਮੇਂ ਤੋਂ ਉਨ੍ਹਾਂ ਦੀ ਸੁਨੀਲ ਨਾਲ ਮੁਲਾਕਾਤ ਨਹੀਂ ਹੋਈ ਹੈ ਪਰ ਉਹ ਮੈਸੇਜ ਰਾਹੀਂ ਇਕ ਦੂਜੇ ਨਾਲ ਗੱਲਬਾਤ ਕਰ ਰਹੇ ਹਨ। ਉਨ੍ਹਾਂ ਕਿਹਾ ਉਮੀਦ ਹੈ ਕਿ ਉਹ ਦੋਬਾਰਾ ਵਾਪਸ ਆਉਣਗੇ ਅਤੇ ਬਾਕੀ ਕਲਾਕਾਰ ਵੀ ਵਾਪਸ ਕੰਮ ਕਰਨ ਲਈ ਤਿਆਰ ਹਨ।

ਕਪਿਲ ਨੇ ਸੁਨੀਲ ਨਾਲ ਹੋਏ ਵਿਵਾਦ 'ਤੇ ਵੀ ਗੱਲ ਕਰਦੇ ਹੋਏ ਕਿਹਾ, ''ਜਿਵੇਂ ਹੀ ਉਨ੍ਹਾਂ ਸਾਡਾ ਸ਼ੋਅ ਛੱਡਿਆ ਉਸ ਤੋਂ ਬਾਅਦ ਮੈਂ ਉਸਨੂੰ ਕੁਝ ਨਹੀਂ ਕਿਹਾ। ਸਾਡੇ ਵਿਚਕਾਰ ਦੀ ਲੜਾਈ ਨੂੰ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਗਿਆ ਸੀ ਕਿ ਇਹ ਸਾਡੀ ਦੋਸਤੀ 'ਤੇ ਪ੍ਰਭਾਵ ਪੈ ਰਿਹਾ ਸੀ। ਕਪਿਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਸੁਨੀਲ ਨੂੰ ਸਮਝਾਇਆ ਕਿ ਹਰ ਕੋਈ ਗਲਤੀ ਕਰਦਾ ਹੈ ਅਤੇ ਮੈਂ ਵੀ ਕੀਤੀ ਹੈ। ਇਸ ਤੋਂ ਇਲਾਵਾ ਕਪਿਲ ਜਲਦ ਹੀ ਆਪਣੀ ਦੂਜੀ ਬਾਲੀਵੁੱਡ ਫਿਲਮ 'ਫਿਰੰਗੀ' ਨਾਲ 24 ਨਵੰਬਰ ਨੂੰ ਦਸਤਕ ਦੇ ਰਹੇ ਹਨ।