ਇਹ ਪਾਕਿਸਤਾਨੀ ਗਰਲ ਹੈ ਪ੍ਰਿਯੰਕਾ ਚੋਪੜਾ ਦੀ ਹਮਸ਼ਕਲ , ਤਸਵੀਰ ਹੋ ਰਹੀ ਹੈ ਵਾਇਰਲ

 ਇਹ ਪਾਕਿਸਤਾਨੀ ਗਰਲ ਹੈ ਪ੍ਰਿਯੰਕਾ ਚੋਪੜਾ ਦੀ ਹਮਸ਼ਕਲ , ਤਸਵੀਰ ਹੋ ਰਹੀ ਹੈ ਵਾਇਰਲ

ਮੁੰਬਈ : ਕੈਟਰੀਨਾ ਕੈਫ ਤੋਂ ਬਾਅਦ ਹੁਣ ਅਭਿਨੇਤਰੀ ਪ੍ਰਿਯੰਕਾ ਚੋਪੜਾ ਦੀਆਂ ਤਾਂ 2 ਹਮਸ਼ਕਲਾਂ ਮਿਲ ਵੀ ਗਈਆਂ ਹਨ। ਪਿਛਲੇ ਦਿਨੀਂ ਕੈਨੇਡਾ ਬੇਸਡ ਭਾਰਤੀ ਅਤੇ ਵੇਟ ਲਿਫਟਰ ਨਵਪ੍ਰੀਤ ਬੰਗਾ ਦੀਆਂ ਤਸਵੀਰਾਂ ਨੇ ਇੰਟਰਨੈੱਟ 'ਤੇ ਖੂਬ ਧੂੰਮ ਮਚਾਈ ਸੀ।

ਹੂ-ਬ-ਹੂ ਪ੍ਰਿਯੰਕਾ ਚੋਪੜਾ ਵਰਗੀ ਦਿਖਣ ਵਾਲੀ ਨਵਪ੍ਰੀਤ ਨੂੰ ਦੇਖ ਕੇ ਕੋਈ ਇਹ ਨਹੀਂ ਕਹਿ ਸਕਦਾ ਕਿ ਪ੍ਰਿਯੰਕਾ ਚੋਪੜਾ ਨਹੀਂ ਹੈ ਪਰ ਹੁਣ ਪ੍ਰਿਯੰਕਾ ਦੀ ਇਕ ਹੋਰ ਹਮਸ਼ਕਲ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਖਾਸ ਗੱਲ ਇਹ ਹੈ ਕਿ ਇਹ ਹਸੀਨਾ ਪਾਕਿਸਤਾਨੀ ਹੈ ਅਤੇ ਉਨ੍ਹਾਂ ਨੂੰ ਪਾਕਿਸਤਾਨੀ ਪ੍ਰਿਯੰਕਾ ਚੋਪੜਾ ਕਿਹਾ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਇਸ ਪਾਕਿਸਤਾਨੀ ਹਸੀਨਾ ਦਾ ਨਾਂ ਹੈ ਜ਼ਾਲੇ ਸਰਹਦੀ। ਜ਼ਾਲੇ ਪੇਸ਼ੇ ਤੋਂ ਮਾਡਲ ਅਤੇ ਅਭਿਨੇਤਰੀ ਹੈ। ਜ਼ਾਲੇ ਨੇ ਇਸ ਗੱਲ ਦਾ ਖੁਦ ਜ਼ਿਕਰ ਕੀਤਾ ਕਿ ਉਨ੍ਹਾਂ ਨੂੰ ਕਈ ਵਾਰ ਲੋਕ ਪ੍ਰਿਯੰਕਾ ਚੋਪੜਾ ਹੀ ਸਮਝ ਲੈਂਦੇ ਹਨ।

ਜ਼ਾਲੇ ਨੇ ਇਸ ਗੱਲ ਨਾਲ ਜੁੜੀ ਇਕ ਘਟਨਾ ਨੂੰ ਸ਼ੇਅਰ ਕਰਦੇ ਹੋਏ ਦੱਸਿਆ ਕਿ ਇਕ ਵਾਰ ਉਹ ਇਕ ਸ਼ੋਅ ਹੋਸਟ ਕਰ ਰਹੀ ਸੀ ਤਾਂ ਲੋਕਾਂ ਨੂੰ ਲੱਗਿਆ ਇਹ ਸ਼ੋਅ ਪ੍ਰਿਯੰਕਾ ਚੋਪੜਾ ਹੋਸਟ ਕਰ ਰਹੀ ਹੈ। ਉਸੇ ਸਮੇਂ ਉਨ੍ਹਾਂ ਨੂੰ ਲੋਕਾਂ ਨੂੰ ਇਹ ਦੱਸਣਾ ਪਿਆ ਕਿ ਉਹ ਪ੍ਰਿਯੰਕਾ ਚੋਪੜਾ ਨਹੀਂ ਹੈ।


ਜ਼ਾਲੇ ਨੇ ਇਹ ਵੀ ਦੱਸਿਆ ਕਿ ਇਕ ਵਾਰ ਉਨ੍ਹਾਂ ਨੇ ਇੰਡੀਆ ਤੋਂ ਪ੍ਰਿਯੰਕਾ ਚੋਪੜਾ ਲਈ ਡਬਲ ਬਾਡੀ ਕਰਨ ਲਈ ਕਾਲ ਵੀ ਆਇਆ ਸੀ। ਜ਼ਾਲੇ ਨੇ ਇਹ ਵੀ ਦੱਸਿਆ ਸੀ ਕਿ ਜਦੋਂ ਪ੍ਰਿਯੰਕਾ ਮਿਸ ਵਰਲਡ ਬਣੀ ਸੀ, ਉਸੇ ਦੌਰਾਨ ਉਨ੍ਹਾਂ ਨੇ ਮਾਡਲਿੰਗ ਇੰਡਸਟਰੀ 'ਚ ਕਦਮ ਰੱਖਿਆ ਸੀ ਅਤੇ ਉਸੇ ਦੌਰਾਨ ਪਾਕਿਸਤਾਨ 'ਚ ਇੰਡੀਅਨ ਚੈਨਲਜ਼ ਨੂੰ ਬੈਨ ਕਰ ਦਿੱਤਾ ਗਿਆ ਸੀ।

ਇਸ ਗੱਲ ਤੋਂ ਉਨ੍ਹਾਂ ਨੂੰ ਕਾਫੀ ਨਿਰਾਸ਼ਾ ਵੀ ਹੋਈ ਸੀ। ਜ਼ਾਲੇ ਨੇ ਕਿਹਾ ਕਿ ਉਹ ਪ੍ਰਿਯੰਕਾ ਦੀ ਹਮਸ਼ਕਲ ਦੇ ਤੌਰ 'ਤੇ ਇੰਨੀ ਮਸ਼ਹੂਰ ਹੋ ਗਈ ਹੈ ਕਿ ਹੁਣ ਪ੍ਰਿਯੰਕਾ ਚੋਪੜਾ ਖੁਦ ਵੀ ਉਨ੍ਹਾਂ ਬਾਰੇ ਜਾਣਦੀ ਹੀ ਹੋਵੇਗੀ। ਜ਼ਾਲੇ ਨੇ ਇੰਸਟਾਗਰਾਮ 'ਤੇ ਆਪਣੀਆਂ ਕਈ ਸ਼ਾਨਦਾਰ ਤਸਵੀਰਾਂ ਪੋਸਟ ਕੀਤੀਆਂ ਹਨ।