ਸਲਮਾਨ ਦੀ ‘ਟਾਈਗਰ...’ ਨੇ ਕੀਤਾ ਇੰਨੇ ਕਰੋੜ ਦਾ ਅੰਕੜਾ ਪਾਰ

ਸਲਮਾਨ ਦੀ ‘ਟਾਈਗਰ...’ ਨੇ ਕੀਤਾ ਇੰਨੇ ਕਰੋੜ ਦਾ ਅੰਕੜਾ ਪਾਰ

ਮੁੰਬਈ : ਬਾਕਸ ਆਫਿਸ 'ਤੇ ਸਲਮਾਨ ਖਾਨ ਦੀ ਫਿਲਮ 'ਟਾਈਗਰ ਜ਼ਿੰਦਾ ਹੈ' ਦੀ ਜ਼ਬਰਦਸਤ ਕਮਾਈ ਜਾਰੀ ਹੈ। ਕਮਾਈ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਤੱਕ ਫਿਲਮ ਨੇ 291.55 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਉਂਝ ਉਮੀਦ ਤਾਂ ਇਹ ਕੀਤੀ ਜਾ ਰਹੀ ਸੀ ਕਿ ਦਬੰਗ ਖਾਨ ਦੀ ਫਿਲਮ ਛੇਤੀ ਹੀ 300 ਕਰੋੜ ਦਾ ਅੰਕੜਾ ਵੀ ਪਾਰ ਲਵੇਗੀ। ਤਰਣ ਆਦਰਸ਼ ਨੇ ਟਵੀਟ ਕਰਕੇ 'ਟਾਈਗਰ ਜ਼ਿੰਦਾ ਹੈ' ਦੀ ਕਮਾਈ ਦੀ ਜਾਣਕਾਰੀ ਦਿੱਤੀ ਹੈ। ਇਸ 'ਚ ਬਾਕਸ ਆਫਿਸ ਦੀ ਕਲੈਕਸ਼ਨ ਨੂੰ ਤਰਣ ਆਦਰਸ਼ ਨੇ ਸੁਪਰ ਸਟਰਾਂਗ ਦੱਸਿਆ ਹੈ। ਫਿਲਮ ਨੇ ਪਹਿਲੇ ਹਫਤੇ 206 ਕਰੋੜ, ਦੂਜੇ ਹਫਤੇ ਫਿਲਮ ਦੀ ਕਮਾਈ 291.55 ਕਰੋੜ ਹੋ ਗਈ ਹੈ। ਸਲਮਾਨ ਦੀ ਇਹ ਫਿਲਮ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਆਏ ਦਿਨ ਫਿਲਮ ਦੀ ਕਮਾਈ ਵਧਦੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਫਿਲਮ 'ਚ ਸਲਮਾਨ ਖਾਨ ਦੇ ਨਾਲ ਕੈਟਰੀਨਾ ਕੈਫ ਮੁੱਖ ਭੂਮਿਕਾ 'ਚ ਹੈ। ਫਿਲਮ ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫਰ ਨੇ ਕੀਤਾ ਹੈ, ਜਿਹੜੀ ਸਾਲ 2012 'ਚ ਆਈ ਫਿਲਮ 'ਏਕ ਥਾ ਟਾਈਗਰ' ਦੀ ਸੀਵਅਲ ਹੈ। ਹੁਣ ਤੱਕ 'ਟਾਈਗਰ ਜ਼ਿੰਦਾ ਹੈ' ਨੇ 'ਬਾਹੂਬਲੀ' ਤੇ 'ਦੰਗਲ' ਦੇ ਕਈ ਰਿਕਾਰਡ ਤੋੜ ਦਿੱਤੇ ਹਨ।