ਕੰਗਨਾ ਖਿਲਾਫ ਅਦਾਲਤ ਜਾਣਗੇ ਆਦਿਤਿਆ ਪੰਚੋਲੀ ਜਾਣਗੇ , ਕਿਹਾ ਉਹ ਪਾਗਲ ਹੈ

ਕੰਗਨਾ ਖਿਲਾਫ ਅਦਾਲਤ ਜਾਣਗੇ ਆਦਿਤਿਆ ਪੰਚੋਲੀ ਜਾਣਗੇ , ਕਿਹਾ ਉਹ ਪਾਗਲ ਹੈ

 

ਮੁੰਬਈ— ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ 'ਆਪ ਕੀ ਅਦਾਲਤ' ਸ਼ੋਅ 'ਚ ਦਿੱਤੇ ਬਿਆਨਾਂ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਚੁੱਕਿਆ ਹੈ। ਫਿਲਮ 'ਸਿਮਰਨ' ਦੇ ਪ੍ਰਮੋਸ਼ਨ ਲਈ ਸ਼ੋਅ 'ਚ ਗਈ ਕੰਗਣਾ ਨੇ ਆਪਣੇ ਜੀਵਣ ਨਾਲ ਜੁੜੇ ਕਈ ਮਾਮਲਿਆਂ 'ਤੇ ਆਪਣੀ ਗੱਲ ਸਾਹਮਣੇ ਰੱਖੀ। ਕੰਗਨਾ ਨੇ ਰਾਕੇਸ਼ ਰੋਸ਼ਨ, ਕਰਨ ਜੌਹਰ, ਆਦਿਤਿਆ ਪੰਚੋਲੀ ਅਤੇ ਅਧਿਅਨ ਸੁਮਨ ਬਾਰੇ ਖੁੱਲ ਕੇ ਗੱਲ ਕੀਤੀ। ਕੰਗਨਾ ਦੀਆਂ ਇਨ੍ਹਾਂ ਗੱਲਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਕੁਝ ਲੋਕ ਜਿੱਥੇ ਕੰਗਨਾ ਦਾ ਸਮਰਥਨ ਕਰ ਰਹੇ ਹਨ ਉੱਥੇ ਹੀ ਕੁਝ ਲੋਕ ਖਿਲਾਫ ਵੀ ਹਨ।

ਤੁਹਾਨੂੰ ਦੱਸ ਦੇਈਏ ਕਿ ਕੰਗਨਾ ਦੇ ਇੰਟਰਵਿਊ ਤੋਂ ਬਾਅਦ ਅਭਿਨੇਤਾ ਆਦਿਤਿਆ ਪੰਚੋਲੀ ਨੇ ਆਪਣਾ ਪੱਖ ਸਾਹਮਣੇ ਰੱਖਿਆ ਹੈ। ਸੂਤਰਾਂ ਮੁਤਾਬਕ ਉਨ੍ਹਾਂ ਕਿਹਾ, ''ਕੰਗਨਾ ਪਾਗਲ ਹੈ...ਤੁਸੀਂ ਉਨ੍ਹਾਂ ਦਾ ਇੰਟਰਵਿਊ ਦੇਖਿਆ? ਤੁਹਾਨੂੰ ਨਹੀਂ ਲੱਗਦਾ ਕਿ ਪਾਗਲ ਆਦਮੀ ਗੱਲ ਕਰ ਰਿਹਾ ਹੈ? ਕੌਣ ਇਸ ਤਰ੍ਹਾਂ ਗੱਲ ਕਰਦਾ ਹੈ। ਅਸੀਂ ਫਿਲਮ ਇੰਡਸਟਰੀ 'ਚ ਕਾਫੀ ਲੰਬੇ ਸਮੇਂ ਤੋਂ ਹਾਂ ਪਰ ਕਿਸੇ ਨੇ ਕਿਸੇ ਦੇ ਬਾਰੇ 'ਚ ਅਜਿਹੀ ਗੱਲ ਅੱਜ ਤੱਕ ਨਹੀਂ ਕੀਤੀ। ਹੁਣ ਮੈਂ ਕੀ ਬੋਲਾ, ਉਹ ਪਾਗਲ ਲੜਕੀ ਹੈ ਜੇਕਰ ਤੁਸੀਂ ਚਿੱਕੜ 'ਚ ਪੱਥਰ ਮਾਰੋਗੇ ਤਾਂ ਉਹ ਤੁਹਾਡੇ 'ਤੇ ਹੀ ਡਿੱਗੇਗਾ। ਆਦਿਤਿਆ ਨੇ ਸਾਫ ਕਿਹਾ ਕਿ ਉਹ ਝੂਠ ਬੋਲ ਰਹੀ ਹੈ ਅਤੇ ਮੈਂ ਉਨ੍ਹਾਂ ਖਿਲਾਫ ਲੀਗਲ ਐਕਸ਼ਨ ਲੈਣ ਜਾ ਰਿਹਾ ਹਾਂ। ਮੈਨੂੰ ਦੂਜਿਆ ਬਾਰੇ ਨਹੀਂ ਪਤਾ ਪਰ ਜੋ ਵੀ ਮੇਰੇ ਬਾਰੇ 'ਚ ਉਸਨੇ ਕਿਹਾ ਹੈ ਉਹ ਪੂਰੀ ਤਰ੍ਹਾਂ ਝੂਠ ਹੈ। ਮੇਰਾ ਪਰਿਵਾਰ ਉਸਦੀਆਂ ਗੱਲਾਂ ਤੋਂ ਦੁੱਖੀ ਹੈ। ਮੈਂ ਅਤੇ ਮੇਰੀ ਪਤਨੀ ਕੰਗਨਾ ਦੇ ਖਿਲਾਫ ਲੀਗਲ ਐਕਸ਼ਨ ਲੈਣ ਜਾ ਰਹੇ ਹਾਂ।