‘ਅਗਲੇ ਜਨਮ ਮੋਹੇ ਬਿਟੀਆ ਹੀ ਕੀਜੋ’ ਦੀ ਇਸ ਮਸ਼ਹੂਰ ਅਦਾਕਾਰਾ ਦੇ ਪਿਤਾ ਦਾ ਹੋਇਆ ਦਿਹਾਂਤ

 ‘ਅਗਲੇ ਜਨਮ ਮੋਹੇ ਬਿਟੀਆ ਹੀ ਕੀਜੋ’ ਦੀ ਇਸ ਮਸ਼ਹੂਰ ਅਦਾਕਾਰਾ ਦੇ ਪਿਤਾ ਦਾ ਹੋਇਆ ਦਿਹਾਂਤ

ਮੁੰਬਈ : ਟੀ. ਵੀ. ਸ਼ੋਅ 'ਅਗਲੇ ਜਨਮ ਮੋਹੇ ਬਿਟੀਆ ਹੀ ਕੀਜੋ' 'ਚ 'ਲਾਲੀ' ਦੇ ਕਿਰਦਾਰ ਨਾਲ ਮਸ਼ਹੂਰ ਹੋਈ ਅਦਾਕਾਰਾ ਰਤਨ ਰਾਜਪੂਤ ਦੇ ਪਿਤਾ ਰਾਮਰਤਨ ਸਿੰਘ ਦਾ ਬੁੱਧਵਾਰ ਦੀ ਰਾਤ ਦਿਹਾਂਤ ਹੋ ਗਿਆ। ਦਰਸਅਲ, ਰਤਨ ਦੇ ਪਿਤਾ ਕਾਫੀ ਲੰਬੇ ਸਮੇਂ ਤੋਂ ਬੀਮਾਰ ਸਨ। ਵੀਰਵਾਰ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਗੋਰੇਗਾਂਵ ਸਥਿਤ ਸ਼ਿਵਧਾਮ ਵਿਸ਼ਰਾਮਘਾਟ 'ਚ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਰਤਨ ਰਾਜਪੂਤ ਦੇ ਪਿਤਾ ਰਾਮਰਤਨ ਸਿੰਘ ਰਾਜ ਸਰਕਾਰ 'ਚ ਸਹਿ-ਸੈਕਟਰੀ ਦੇ ਅਹੁਦੇ ਤੋਂ ਰਿਟਾਇਰ ਹੋ ਚੁੱਕੇ ਸਨ। ਰਤਨ ਰਾਜਪੂਤ ਨੂੰ ਇਸ ਤੋਂ ਪਹਿਲਾਂ ਟੀ. ਵੀ. ਸ਼ੋਅ 'ਸੰਤੋਸ਼ੀ ਮਾਂ' 'ਚ ਸੰਤੋਸ਼ੀ ਦੇ ਕਿਰਦਾਰ ਨਾਲ ਦੇਖਿਆ ਗਿਆ।

ਜਦੋਂ 'ਰਾਧਾ ਕੀ ਬੇਟੀਆਂ ਕੁੱਛ ਕਰ ਦਿਖਾਏਗੀ' ਸ਼ੋਅ ਬੰਦ ਹੋਣ ਵਾਲਾ ਸੀ ਤਾਂ ਉਨ੍ਹਾਂ ਨੂੰ 'ਅਗਲੇ ਜਨਮ ਮੋਹੇ ਬਿਟੀਆ ਹੀ ਕੀਜੋ' ਦੇ ਕਾਸਟਿੰਗ ਨਿਰਦੇਸ਼ਕ ਵਿਕਾਸ ਦਾ ਫੋਨ ਆਇਆ ਤੇ ਉਸਨੂੰ ਪੁੱਛਿਆ ਕਿ ਬਿਹਾਰ ਦੀ ਪਿਛੋਕੜ 'ਤੇ ਆਧਾਰਿਤ ਸ਼ੋਅ 'ਚ ਕੰਮ ਕਰੇਗੀ। ਇਹ ਸ਼ੋਅ ਹੀ ਰਤਨ ਦੀ ਜ਼ਿੰਦਗੀ ਦਾ ਅਹਿਮ ਮੋੜ ਰਿਹਾ ਹੈ।