ਅਕਸ਼ੇ ਦੀ ਫਿਲਮ ‘ਕੇਸਰੀ’ ਦੀ ਸ਼ੂਟਿੰਗ ਹੋਈ ਸ਼ੁਰੂ , ਸਾਹਮਣੇ ਆਈ ਤਸਵੀਰ

 ਅਕਸ਼ੇ ਦੀ ਫਿਲਮ ‘ਕੇਸਰੀ’ ਦੀ ਸ਼ੂਟਿੰਗ ਹੋਈ ਸ਼ੁਰੂ , ਸਾਹਮਣੇ ਆਈ ਤਸਵੀਰ

ਮੁੰਬਈ— ਨਵੇਂ ਸਾਲ ਦੀ ਸ਼ੁਰੂਆਤ ਬਾਲੀਵੁੱਡ ਸਟਾਰਜ਼ ਨੇ ਬਹੁਤ ਹੀ ਧਮਾਕੇਦਾਰ ਅੰਦਾਜ਼ 'ਚ ਕੀਤੀ ਹੈ ਪਰ ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਨੇ ਸਾਲ ਦੀ ਸ਼ੁਰੂਆਤ ਬੇਹੱਦ ਖਾਸ ਤਰੀਕੇ ਨਾਲ ਕੀਤੀ ਹੈ। ਅਕਸ਼ੇ ਨੇ ਆਪਣੀ ਆਉਣ ਵਾਲੀ ਫਿਲਮ 'ਕੇਸਰੀ' ਦਾ ਫਰਸਟ ਲੁੱਕ ਸ਼ੇਅਰ ਕੀਤਾ ਹੈ। ਇਸ ਫਰਸਟ ਲੁੱਕ 'ਚ ਅਕਸ਼ੇ ਸਿੱਖ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ ਅਤੇ ਕੇਸਰੀ ਰੰਗ ਦੀ ਪਗੜੀ ਪਹਿਣੇ ਦਿਖਾਈ ਦੇ ਰਹੇ ਹਨ। ਅਕਸ਼ੇ ਨੇ ਖੁਦ ਆਪਣੇ ਟਵਿਟਰ ਅਕਾਊਂਟ 'ਤੇ ਇਹ ਤਸਵੀਰ ਸ਼ੇਅਰ ਕੀਤੀ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਫਿਲਮ ਨਾਲ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਜੁੜਣ ਵਾਲੇ ਸਨ ਪਰ ਬਾਅਦ 'ਚ ਉਨ੍ਹਾਂ ਫਿਲਮ 'ਚ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ। ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਅਕਸ਼ੇ ਨੇ ਕਿਹਾ ਸੀ ਕਿ ਇਸ ਫਿਲਮ ਦਾ ਟਾਈਟਲ 'ਕੇਸਰੀ' ਹੈ ਅਤੇ ਇਹ ਬਣਾਈ ਜਾ ਰਹੀ ਹੈ, ਮੈਂ ਜਨਵਰੀ ਤੋਂ ਇਸ ਫਿਲਮ 'ਤੇ ਕੰਮ ਸ਼ੁਰੂ ਕਰਾਂਗਾ। ਇਸ ਤੋਂ ਇਲਾਵਾ ਅਕਸ਼ੇ ਇਸ ਫਿਲਮ ਨੂੰ ਬਤੌਰ ਸਹਿ-ਨਿਰਮਾਤਾ ਦੇ ਤੌਰ 'ਤੇ ਕਰਨ ਜੌਹਰ ਨਾਲ ਮਿਲ ਕੇ ਫਿਲਮ ਪ੍ਰੋਡਿਊਸ ਕਰਨਗੇ।