‘ਸੂਈ ਧਾਗਾ’ ਦੇ ਸੈੱਟ ਤੋਂ ਅਨੁਸ਼ਕਾ ਦਾ ਫਰਸਟ ਲੁੱਕ ਆਇਆ ਸਾਹਮਣੇ, ਸਾੜ੍ਹੀ ਪਹਿਣੇ ਆਈ ਨਜ਼ਰ

‘ਸੂਈ ਧਾਗਾ’ ਦੇ ਸੈੱਟ ਤੋਂ ਅਨੁਸ਼ਕਾ ਦਾ ਫਰਸਟ ਲੁੱਕ ਆਇਆ ਸਾਹਮਣੇ, ਸਾੜ੍ਹੀ ਪਹਿਣੇ ਆਈ ਨਜ਼ਰ

ਮੁੰਬਈ : ਵਿਆਹ ਤੋਂ ਬਾਅਦ ਅਭਿਨੇਤਰੀ ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਆਪਣੀਆਂ ਆਉਣ ਵਾਲੀਆਂ ਫਿਲਮਾਂ ਦੀ ਸ਼ੂਟਿੰਗ 'ਚ ਬਿਜ਼ੀ ਹੋ ਚੁੱਕੀ ਹੈ। ਸ਼ਾਹਰੁਖ ਖਾਨ ਨਾਲ ਫਿਲਮ 'ਜ਼ੀਰੋ', ਆਪਣੀ ਫਿਲਮ 'ਪਰੀ' ਤੇ ਹੁਣ ਇਕ ਹੋਰ ਫਿਲਮ 'ਸੂਈ ਧਾਗਾ' ਨਾਲ ਜੁੜ ਚੁੱਕੀ ਹੈ। ਹਾਲ ਹੀ 'ਚ ਫਿਲਮ ਦੇ ਸੈੱਟ ਤੋਂ ਅਨੁਸ਼ਕਾ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਅਨੁਸ਼ਕਾ ਸਾੜ੍ਹੀ ਪਹਿਣੇ ਕਾਫੀ ਵੱਖਰੇ ਲੁੱਕ 'ਚ ਦਿਖਾਈ ਦੇ ਰਹੀ ਹੈ।

ਦੱਸਣਯੋਗ ਹੈ ਕਿ ਯਸ਼ ਰਾਜ ਬੈਨਰ ਹੇਠ ਬਣ ਰਹੀ ਇਸ ਫਿਲਮ 'ਚ ਅਨੁਸ਼ਕਾ ਸਲਾਈ-ਕਢਾਈ ਕਰਦੀ ਨਜ਼ਰ ਆਵੇਗੀ। ਬੀਤੇ ਦਿਨ ਸੋਮਵਾਰ ਨੂੰ ਅਨੁਸ਼ਕਾ ਨੇ ਆਪਣੇ ਟਵਿਟਰ ਅਕਾਊਂਟ 'ਤੇ ਫਿਲਮ ਨਾਲ ਜੁੜੀ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਉਹ ਕਸੀਦਾ ਕੱਢਦੀ ਨਜ਼ਰ ਆ ਰਹੀ ਸੀ। ਫਿਲਮ 'ਚ ਲੀਡ ਅਭਿਨੇਤਾ ਦੇ ਤੌਰ 'ਤੇ ਵਰੁਣ ਧਵਨ ਦਿਖਾਈ ਦੇਣਗੇ। ਨਿਰਦੇਸ਼ਕ ਮਨੀਸ਼ ਸ਼ਰਮਾ ਫਿਲਮ ਦਾ ਨਿਰਦੇਸ਼ਨ ਕਰਨਗੇ। ਇਸ ਤੋਂ ਇਲਾਵਾ ਇਹ ਫਿਲਮ 28 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।