ਆਯੂਸ਼ਮਾਨ ਨੇ ਆਪਣੀ ਪਤਨੀ ਲਈ ਰੱਖਿਆ ਕਰਵਾ ਚੌਥ ਦਾ ਵਰਤ, ਲਾਈ ਪਤਨੀ ਦੇ ਨਾਂ ਦੀ ਮਹਿੰਦੀ

 ਆਯੂਸ਼ਮਾਨ ਨੇ ਆਪਣੀ ਪਤਨੀ ਲਈ ਰੱਖਿਆ ਕਰਵਾ ਚੌਥ ਦਾ ਵਰਤ, ਲਾਈ ਪਤਨੀ ਦੇ ਨਾਂ ਦੀ ਮਹਿੰਦੀ

ਮੁੰਬਈ : ਕੱਲ ਦੇਸ਼ ਭਰ 'ਚ ਕਰਵਾ ਚੌਥ ਧੂਮਧਾਮ ਨਾਲ ਮਨਾਇਆ ਗਿਆ। ਬਾਲੀਵੁੱਡ ਦੇ ਵੱਡੇ ਸਿਤਾਰਿਆਂ ਨੇ ਵੀ ਇਸ ਨੂੰ ਸੈਲੀਬ੍ਰੇਟ ਕੀਤਾ। ਇਨ੍ਹਾਂ ਸਾਰਿਆਂ ਵਿਚਾਲੇ ਬਾਲੀਵੁੱਡ ਸਟਾਰ ਆਯੂਸ਼ਮਾਨ ਖੁਰਾਣਾ ਨੇ ਕੁਝ ਅਜਿਹਾ ਕੀਤਾ, ਜਿਸ ਦੀ ਵਜ੍ਹਾ ਕਾਰਨ ਉਹ ਅੱਜ ਸੁਰਖੀਆਂ 'ਚ ਹਨ।

ਸੋਸ਼ਲ ਮੀਡੀਆ 'ਤੇ ਜਿਥੇ ਸਾਰੇ ਕੱਪਲਜ਼ ਕਰਵਾ ਚੌਥ ਦੀਆਂ ਟ੍ਰਡੀਸ਼ਨਲ ਤਸਵੀਰਾਂ ਸ਼ੇਅਰ ਕਰਦੇ ਨਜ਼ਰ ਆਏ, ਉਥੇ ਆਯੂਸ਼ਮਾਨ ਨੇ ਕੁਝ ਹੱਟ ਕੇ ਕਰ ਦਿਖਾਇਆ। ਆਯੂਸ਼ਮਾਨ ਖੁਰਾਣਾ ਨੇ ਸੋਸ਼ਲ ਮੀਡੀਆ 'ਤੇ ਇਕ ਅਜਿਹੀ ਤਸਵੀਰ ਸ਼ੇਅਰ ਕੀਤੀ, ਜੋ ਲੋਕਾਂ ਨੂੰ ਸਮਾਨਤਾ ਦਾ ਸੁਨੇਹਾ ਦਿੰਦੀ ਹੈ।

2011 'ਚ ਬਚਪਨ ਦੀ ਦੋਸਤ ਨਾਲ ਵਿਆਹ ਕਰਵਾਉਣ ਵਾਲੇ ਆਯੂਸ਼ਮਾਨ ਨੇ ਕਰਵਾ ਚੌਥ 'ਤੇ ਵਰਤ ਰੱਖਿਆ ਤੇ ਆਪਣੀ ਪਤਨੀ ਦੇ ਨਾਂ ਦੀ ਮਹਿੰਦੀ ਵੀ ਲਗਾਈ। ਆਯੂਸ਼ਮਾਨ ਨੇ ਆਪਣੇ ਹੱਥ 'ਤੇ ਮਹਿੰਦੀ ਨਾਲ ਪਤਨੀ ਤਾਹਿਰਾ ਦੇ ਨਾਂ ਦਾ ਪਹਿਲਾ ਅੱਖਰ 'ਤ' ਲਿਖਿਆ।

ਆਯੂਸ਼ਮਾਨ ਨੇ ਤਸਵੀਰ ਸ਼ੇਅਰ ਕਰਦਿਆਂ ਲਿਖਿਆ, 'ਤ ਤੋਂ ਤਾਹਿਰਾ। ਉਸ ਦੇ ਨਾਲ ਕਰਵਾ ਚੌਥ ਸੈਲੀਬ੍ਰੇਟ ਕਰ ਰਿਹਾ ਹਾਂ। ਸਿਰਫ ਮਹਿਲਾਵਾਂ ਕਿਉਂ ਵਰਤ ਰੱਖਣ, ਆਓ ਸਮਾਨਤਾ ਨੂੰ ਸੈਲੀਬ੍ਰੇਟ ਕਰੀਏ ਤੇ ਸਾਲਾਂ ਤੋਂ ਚੱਲੀ ਆ ਰਹੀ ਇਸ ਪ੍ਰੰਪਰਾ 'ਚ ਥੋੜ੍ਹਾ ਬਦਲਾਅ ਲਿਆਈਏ। ਜੇਕਰ ਤੁਸੀਂ ਉਸ ਨੂੰ ਵਰਤ ਰੱਖਣ ਤੋਂ ਨਹੀਂ ਰੋਕ ਸਕਦੇ ਤਾਂ ਉਸ ਦੇ ਨਾਲ ਮਿਲ ਜਾਓ।'

ਅੱਜ ਤਾਹਿਰਾ ਨੇ ਆਪਣੇ ਕਰਵਾ ਚੌਥ ਸੈਲੀਬ੍ਰੇਸ਼ਨ ਦੀ ਇਕ ਤਸਵੀਰ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ। ਆਯੂਸ਼ਮਾਨ ਨੇ ਆਪਣੇ ਸੁਨੇਹੇ ਨਾਲ ਫੈਨਜ਼ ਨੂੰ ਜ਼ਰੂਰ ਪ੍ਰੇਰਿਤ ਕੀਤਾ ਹੋਵੇਗਾ, ਇਸੇ ਲਈ ਤਾਂ ਉਸ ਦੇ ਇਸ ਕਦਮ ਦੀ ਖੂਬ ਪ੍ਰਸ਼ੰਸਾ ਹੋ ਰਹੀ ਹੈ।