Bigg Boss 11 : ਘਰੋਂ ਬੇਘਰ ਹੁੰਦੇ ਹੀ ਬੰਦਗੀ ਨੇ ਦਸਿਆ ਪੁਨੀਸ਼ ਨਾਲ ਆਪਣੇ ਪਿਆਰ ਦਾ ਸੱਚ

Bigg Boss 11 : ਘਰੋਂ ਬੇਘਰ ਹੁੰਦੇ ਹੀ ਬੰਦਗੀ ਨੇ ਦਸਿਆ ਪੁਨੀਸ਼ ਨਾਲ ਆਪਣੇ ਪਿਆਰ ਦਾ ਸੱਚ

ਮੁੰਬਈ : 'ਬਿੱਗ ਬੌਸ 11' 'ਚ ਇਸ ਹਫਤੇ ਬੇਘਰ ਹੋਈ ਬੰਦਗੀ ਕਾਲਰਾ, ਪੁਨੀਸ਼ ਸ਼ਰਮਾ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹੀ ਸੀ। ਹਾਲ ਹੀ 'ਚ ਮੀਡੀਆ ਨਾਲ ਗੱਲਬਾਤ ਦੌਰਾਨ ਬੰਦਗੀ ਨੇ ਦੱਸਿਆ ਕਿ ਉਸਨੇ ਕਦੀ ਸੋਚਿਆ ਨਹੀਂ ਸੀ ਕਿ ਉਹ ਇਸ ਹਫਤੇ ਘਰ 'ਚੋਂ ਬੇਘਰ ਹੋ ਜਾਵੇਗੀ, ਉਹ ਅਜੇ ਤੱਕ ਇਸ ਗੱਲ ਨੂੰ ਲੈ ਕੇ ਸਦਮੇ 'ਚ ਹੈ। ਪਿਆਂਕ ਬਾਰੇ ਬੰਦਗੀ ਨੇ ਦੱਸਿਆ ਕਿ ਉਹ ਬੇਹੱਦ ਘਟੀਆ ਵਿਅਕਤੀ ਹੈ, ਉਸਨੂੰ ਮਹਿਲਾਵਾਂ ਦੀ ਇੱਜ਼ਤ ਕਰਨੀ ਬਿਲਕੁਲ ਨਹੀਂ ਆਉਂਦੀ ਅਤੇ ਹਿਨਾ ਖਾਨ ਸੈਲਫ ਅਬਸੈੱਸ (ਇਕ ਪੱਖ ਲੈਣ ਵਾਲੀ) ਮਹਿਲਾ ਹੈ। ਪੁਨੀਸ਼ ਬਾਰੇ ਗੱਲ ਕਰਦੇ ਹੋਏ ਬੰਦਗੀ ਨੇ ਦੱਸਿਆ ਕਿ ਉਸਨੇ ਅਸਲ ਜ਼ਿੰਦਗੀ 'ਚ ਸੰਜੇ ਲੀਲ ਭੰਸਾਲੀ ਦੀ ਫਿਲਮ 'ਰਾਮਲੀਲਾ' ਅਤੇ 'ਬਾਜੀਰਾਓ ਮਸਤਾਨ' ਤਰ੍ਹਾਂ ਖੁਲ੍ਹ ਕੇ ਪਿਆਰ ਕੀਤਾ ਹੈ, ਅਜਿਹਾ ਪਿਆਰ ਜਿਸ ਬਾਰੇ ਦੁਨੀਆ ਸੋਚੇ ਅਤੇ ਜਦੋਂ ਦੁਨੀਆ ਉਸਦੇ ਪਿਆਰ ਬਾਰੇ ਗੱਲ ਕਰ ਰਹੀ ਹੈ ਤਾਂ ਉਸਨੂੰ ਲਗਦਾ ਹੈ ਕਿ ਉਹ ਸਫਲ ਹੋ ਗਈ ਹੈ।

'ਬਿੱਗ ਬੌਸ' ਦੇ ਘਰ 'ਚ ਪੁਨੀਸ਼ ਨਾਲ ਪਿਆਰ ਦੀ ਨਵੀਂ ਕਹਾਣੀ ਲਿਖਣ ਵਾਲੀ ਬੰਦਗੀ ਦਾ ਕਹਿਣਾ ਹੈ ਕਿ ਸਾਡੀ ਮੁਹੱਬਤ ਦੇ ਸਭ ਤੋਂ ਪਹਿਲਾਂ ਘਰ 'ਚ ਹੀ ਦੁਸ਼ਮਣ ਬਣ ਗਏ ਸਨ। ਸਾਡਾ ਸੱਚਾ ਪਿਆਰ ਘਰ ਵਾਲਿਆਂ ਨੂੰ ਝੂਠ ਲੱਗਦਾ ਸੀ। ਘਰ ਵਾਲੇ ਸਾਰਾ ਦਿਨ ਪੁਨੀਸ਼-ਬੰਦਗੀ ਦੀ ਲਵਸਟੋਰੀ ਦੀ ਮਾਲਾ ਜੱਪਦੇ ਰਹਿੰਦੇ ਹਨ। ਖੈਰ ਮੈਨੂੰ ਇਨ੍ਹਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਹੈ। ਮੈਨੂੰ ਤਾਂ ਅਜਿਹੀ ਮੁਹੱਬਤ ਚਾਹੀਦੀ ਸੀ ਜਿਸ ਤਰ੍ਹਾਂ ਰਣਵੀਰ-ਦੀਪਿਕਾ ਦੀ ਫਿਲਮ 'ਰਾਮਲੀਲਾ' ਅਤੇ 'ਬਾਜੀਰਾਓ ਮਸਤਾਨੀ' 'ਚ ਸੀ ਅਤੇ ਅਸੀਂ ਵੀ ਖੁੱਲ੍ਹ ਕੇ ਹੀ ਪਿਆਰ ਕੀਤਾ ਹੈ। ਮੈਂ ਦੁਨੀਆ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਡਾ ਪਿਆਰ ਕਿਸੇ ਤਰ੍ਹਾਂ ਦਾ ਕੋਈ ਗੇਮ ਪਲੈਨ ਨਹੀਂ ਸੀ, ਮੈਂ ਦਿਲ ਨਾਲ ਪੁਨੀਸ਼ ਨੂੰ ਚਾਹੁੰਦੀ ਹਾਂ ਅਤੇ ਅੱਗੇ ਵੀ ਉਸਨੂੰ ਪਿਆਰ ਕਰਦੀ ਰਹਾਂਗੀ।

ਘਰ ਦੇ ਬਾਕੀ ਮੁਕਾਬਲੇਬਾਜ਼ਾਂ ਬਾਰੇ ਗੱਲ ਕਰਦੇ ਹੋਏ ਬੰਦਗੀ ਨੇ ਦੱਸਿਆ ਕਿ ਪ੍ਰਿਆਂਕ ਬੇਹੱਦ ਘਟੀਆ ਵਿਅਕਤੀ ਹੈ, ਉਸਨੂੰ ਲੜਕੀਆਂ ਦੀ ਇੱਜ਼ਤ ਕਰਨੀ ਨਹੀਂ ਆਉਂਦੀ। ਉਸਨੂੰ ਆਪਣੀ ਲੁੱਕ, ਆਪਣੀ ਬਾਡੀ ਅਤੇ ਆਪਣੇ ਨਾਂ ਦਾ ਬਹੁਤ ਜ਼ਿਆਦਾ ਘਮੰਡ ਹੈ, ਉਸਨੂੰ ਲੱਗਦਾ ਹੈ ਕਿ ਉਹ ਸ਼ੋਅ ਜਿੱਤ ਚੁੱਕਿਆ ਹੈ। ਪਹਿਲਾਂ ਸ਼ਿਲਪਾ ਨਾਲ ਦੋਸਤੀ ਕਰਕੇ ਉਸਨੇ ਖੁਦ ਨੂੰ ਮਜ਼ਬੂਤ ਬਣਾਇਆ ਅਤੇ ਜਦੋਂ ਦੇਖਿਆ ਕਿ ਹਿਨਾ ਦਾ ਪੱਖ ਭਾਰੀ ਹੈ ਤਾਂ ਉਸ ਵੱਲ ਚਲਾ ਗਿਆ। ਸ਼ਿਲਪਾ ਕਦੇ ਧੋਖਾ ਨਹੀਂ ਕਰ ਸਕਦੀ ਪਰ ਅਰਸ਼ੀ ਖਾਨ ਜ਼ਰੂਰ ਕਰੇਗੀ। ਵਿਕਾਸ ਸਭ ਨਾਲ ਚੰਗਾ ਬਣਨ ਦੇ ਚੱਕਰ 'ਚ ਫੱਸ ਜਾਂਦਾ ਹੈ। ਲਵ ਅਤੇ ਹਿਤੇਨ ਨੂੰ ਹੁਣ ਗੇਮ ਖੇਡਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਆਕਾਸ਼ ਬਿਨਾਂ ਸੋਚ ਸਮਝੇ ਬੋਲਨ ਵਾਲਾ ਵਿਅਕਤੀ ਹੈ। ਬੰਦਗੀ ਨੇ ਅੱਗੇ ਦੱਸਿਆ ਕਿ ਘਰ 'ਚੋਂ ਬਾਹਰ ਨਿਕਲਦੇ ਹੀ ਸਭ ਤੋਂ ਪਹਿਲਾਂ ਮੈਂ ਆਪਣੇ ਪਿਤਾ ਜੀ ਸਿਹਤ ਬਾਰੇ ਪੁਛਣ ਗਈ, ਮੈਂ ਸੁਣਿਆ ਸੀ ਕਿ ਮੇਰੇ ਪਿਤਾ ਜੀ ਦੀ ਸਿਹਤ ਖਰਾਬ ਹੋ ਗਈ ਹੈ ਪਰ ਇਹ ਸਿਰਫ ਇਕ ਅਫਵਾਹ ਸੀ, ਮੇਰੇ ਪਾਪਾ ਬਿਲਕੁੱਲ ਠੀਕ ਹਨ। ਅਜੇ ਤੱਕ ਮੇਰੀ ਘਰ ਵਾਲਿਆਂ ਨਾਲ ਕੋਈ ਗੱਲ ਨਹੀਂ ਹੈ।

ਘਰ ਦੇ ਬਾਕੀ ਮੁਕਾਬਲੇਬਾਜ਼ਾਂ ਬਾਰੇ ਗੱਲ ਕਰਦੇ ਹੋਏ ਬੰਦਗੀ ਨੇ ਕਿਹਾ ਕਿ ਇਸ ਸਮੇਂ ਘਰ 'ਚ ਸ਼ਿਲਪਾ ਸ਼ਿੰਦੇ, ਵਿਕਾਸ ਗੁਪਤਾ ਅਤੇ ਹਿਤੇਨ ਸਭ ਤੋਂ ਜ਼ਿਆਦਾ ਮਜ਼ਬੂਤ ਮੁਕਾਬਲੇਬਾਜ਼ ਲੱਗ ਰਹੇ ਹਨ। ਹਿਤੇਨ ਬਹੁਤ ਹੀ ਸ਼ਾਂਤ ਰਹਿ ਕੇ ਗੇਮ ਖੇਡ ਰਹੇ ਹਨ ਪਰ ਉਹ ਕੁਝ ਨਹੀਂ ਕਰ ਰਹੇ ਹਨ। ਸ਼ਿਲਪਾ ਅਤੇ ਵਿਕਾਸ ਸਭ ਤੋਂ ਉਪਰ ਹਨ। ਮੈਨੂੰ ਲਗਦਾ ਹੈ ਕਿ ਇਸ ਵਾਰ ਸ਼ਿਲਪਾ ਸ਼ਿੰਦੇ ਜੇਤੂ ਰਹੇਗੀ ਕਿਉਂਕਿ ਉਹ ਬਹੁਤ ਹੀ ਇਮਾਨਦਾਰੀ ਨਾਲ ਖੇਡ ਰਹੀ ਹੈ।

ਘਰ 'ਚ ਸਭ ਤੋਂ ਕਮਜ਼ੋਰ ਮੁਕਾਬਲੇਬਾਜ਼ ਆਕਾਸ਼, ਆਕਾਸ਼, ਲਵ ਅਤੇ ਹਿਨਾ ਨੂੰ ਦੱਸਦੀ ਹੈ। ਹਿਨਾ ਦੂਜਿਆਂ ਦੇ ਸਹਾਰੇ ਨਾਲ ਅੱਗੇ ਵੱਧ ਰਹੀ ਹੈ। ਇਸ ਤੋਂ ਇਲਾਵਾ ਘਰ 'ਚ ਮੇਰੇ ਨਾਲ ਹਿਨਾ ਖਾਨ, ਅਰਸ਼ੀ ਖਾਨ ਅਤੇ ਸਪਨਾ ਨੇ ਬੁਰਾ ਵਿਵਹਾਰ ਕੀਤਾ ਸੀ। ਕਈ ਵਾਰ ਸਪਨਾ ਨੇ ਫਾਲਤੂ 'ਚ ਵੀ ਟਾਰਚਰ ਕੀਤਾ ਹੈ ਪਰ ਮੈਨੂੰ ਕਦੀ ਵੀ ਜੁਬਾਨੀ ਟਾਰਚਰ ਨਾਲ ਕੋਈ ਫਰਕ ਨਹੀਂ ਪੈਂਦਾ ਹੈ।