ਬੰਦਗੀ ਨੂੰ ਮਿਲਿਆ ਬਾਲੀਵੁੱਡ ਤੋਂ ਆਫਰ, ਇਸ ਐਕਟਰ ਨਾਲ ਆਵੇਗੀ ਨਜ਼ਰ

ਬੰਦਗੀ ਨੂੰ ਮਿਲਿਆ ਬਾਲੀਵੁੱਡ ਤੋਂ ਆਫਰ, ਇਸ ਐਕਟਰ ਨਾਲ ਆਵੇਗੀ ਨਜ਼ਰ

ਮੁੰਬਈ— 'ਬਿੱਗ ਬੌਸ 11' 'ਚ ਆਉਣ ਤੋਂ ਬਾਅਦ ਮੁਕਾਬਲੇਬਾਜਾਂ ਨੂੰ ਨੇਮ ਅਤੇ ਫੇਮ ਮਿਲ ਹੀ ਜਾਂਦਾ ਹੈ। 'ਬਿੱਗ ਬੌਸ 11' ਤੋਂ ਬਾਹਰ ਆਉਣ ਤੋਂ ਬਾਅਦ ਸਪਨਾ ਚੌਧਰੀ ਨੂੰ ਫਿਲਮ ਮਿਲਣ ਤੋਂ ਬਾਅਦ ਹੁਣ ਖਬਰ ਆ ਰਹੀ ਹੈ ਕਿ ਬੰਦਗੀ ਕਾਲਰਾ ਨੂੰ ਵੀ ਫਿਲਮ ਮਿਲ ਗਈ ਹੈ। ਖਬਰਾਂ ਮੁਤਾਬਕ ਉਸ ਨੂੰ 'ਏ ਲਿਸਟਰ ਐਕਟਰ' ਨਾਲ ਫਿਲਮ ਮਿਲੀ ਹੈ। ਫਿਲਮ 'ਚ ਉਹ ਰੇਡੀਓ ਜਾਕੀ ਦੇ ਕਿਰਦਾਰ 'ਚ ਨਜ਼ਰ ਆਵੇਗੀ। ਹਾਲਾਂਕਿ ਇਸ ਦੀ ਆਫੀਸ਼ੀਅਲ ਅਨਾਊਂਸਮੈਂਟ ਹੁਣ ਤੱਕ ਨਹੀਂ ਹੋਈ ਹੈ। ਬੰਦਗੀ ਹਮੇਸ਼ਾ ਤੋਂ ਅਦਾਕਾਰਾ ਬਣਨਾ ਚਾਹੁੰਦੀ ਸੀ। ਬੰਦਗੀ ਇਕ ਸਾਫਟਵੇਅਰ ਇੰਜੀਨੀਅਰ ਹੈ। ਕਾਲਜ ਤੋਂ ਉਸ ਦੀ ਪਲੇਸਮੈਂਟ ਮੁੰਬਈ 'ਚ ਹੋਈ ਸੀ।

ਮੁੰਬਈ ਆਉਣ ਤੋਂ ਬਾਅਦ ਉਸ ਨੇ ਐਕਟਿੰਗ ਵਰਲਡ 'ਚ ਹਥ ਅਜਮਾਉਣਾ ਸ਼ੁਰੂ ਕਰ ਦਿੱਤਾ ਸੀ। 'ਬਿੱਗ ਬੌਸ' ਦੇ ਘਰ 'ਚ ਪੁਨੀਸ਼ ਸ਼ਰਮਾ ਨਾਲ ਉਸ ਦੇ ਅਫੇਅਰ ਦੀ ਖੂਬ ਚਰਚਾ ਸੀ। ਘਰ 'ਚ ਐਲੀਮਿਨੇਟ ਹੋਣ ਤੋਂ ਬਾਅਦ ਵੀ ਉਸ ਨੇ 'ਬਿੱਗ ਬੌਸ' ਦੇ ਗੁਆਂਢੀ ਘਰ 'ਚ ਐਂਟਰੀ ਲਈ ਸੀ। ਹਾਲ ਹੀ 'ਚ ਉਹ ਰਿਐਲਿਟੀ ਸ਼ੋਅ 'ਐਂਟਰਟੇਨਮੈਂਟ ਦੀ ਰਾਤ' 'ਚ ਵੀ ਨਜ਼ਰ ਆਈ ਸੀ।