ਮਸ਼ਹੂਰ ਅਭਿਨੇਤਾ ਟੌਮ ਅਲਟਰ ਨੂੰ ਹੋਇਆ ਕੈਂਸਰ

ਮਸ਼ਹੂਰ ਅਭਿਨੇਤਾ ਟੌਮ ਅਲਟਰ ਨੂੰ ਹੋਇਆ ਕੈਂਸਰ

ਮੁੰਬਈ—ਆਪਣੀ ਅਦਾਕਾਰੀ ਦੀ ਬਦੌਲਤ ਫਿਲਮ ਇੰਡਸਟਰੀ 'ਚ ਨਾਂ ਬਣਾ ਚੁੱਕੇ ਟੌਮ ਅਲਟਰ ਕੈਂਸਰ ਵਰਗੀ ਗੰਭੀਰ ਬੀਮਾਰੀ ਨਾਲ ਜ਼ਿੰਦਗੀ ਦੀ ਲੜਾਈ ਲੜ ਰਹੇ ਹਨ। ਫਿਲਹਾਲ ਉਹ ਸੈਫੀ ਹਸਪਤਾਲ 'ਚ ਭਰਤੀ ਹਨ ਜਿੱਥੇ ਡਾਕਟਰਾਂ ਦੀ ਦੇਖ-ਰੇਖ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ 67 ਸਾਲ ਦੇ ਅਭਿਨੇਤਾ ਟੌਮ ਅਲਟਰ ਦੇ ਪਰਿਵਾਰ ਨੇ ਕੈਂਸਰ ਹੋਣ ਦੀ ਜਾਣਕਾਰੀ ਦਿੱਤੀ ਹੈ। ਸੂਤਰਾਂ ਮੁਤਾਬਕ ਟੌਮ ਅਲਟਰ ਦਾ ਪਰਿਵਾਰ ਚਾਹੁੰਦਾ ਹੈ ਕਿ ਇਲਾਜ ਦੌਰਾਨ ਐਕਟਰ ਦੀ ਪ੍ਰਾਈਵੇਸੀ ਦਾ ਸਮਮਾਨ ਕੀਤਾ ਜਾਵੇ।

ਕਰੀਬ 300 ਫਿਲਮਾਂ 'ਚ ਕੰਮ ਕਰ ਚੁੱਕੇ ਟੌਮ ਅਲਟਰ ਨੂੰ 2008 'ਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। 1974 'ਚ ਟੌਮ ਅਲਟਰ ਨੇ FTII ਤੋਂ ਡਿਪਲੋਮਾ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਫਿਲਮ ਜਗਤ ਦੀ ਦੁਨੀਆ 'ਚ ਕਦਮ ਰੱਖਿਆ। ਉਨ੍ਹਾਂ 1974 'ਚ ਫਿਲਮ 'ਚਰਮ' ਨਾਲ ਇੰਡਸਟਰੀ 'ਚ ਸ਼ੁਰੂਆਤ ਕੀਤੀ ਸੀ। ਬਾਲੀਵੁੱਡ ਤੋਂ ਇਲਾਵਾ ਟੌਮ ਅਲਟਰ ਟੀ. ਵੀ. ਦੇ ਕਈ ਸ਼ੋਅਜ਼ ਥਿਏਟਰ 'ਚ ਕੰਮ ਕਰ ਚੁੱਕੇ ਹਨ। ਦੁਨੀਆ ਅੱਜ ਵੀ ਉਨ੍ਹਾਂ ਦੀ ਜ਼ਬਰਦਸਤ ਅਭਿਨੈ ਦੀ ਫੈਨ ਹੈ।