ਅਰਜੁਨ ਰਾਮਪਾਲ ਦੀ ਫਿਲਮ ‘ਡੈਡੀ’ ਦਾ ਟਰੇਲਰ ਹੋਇਆ ਰਿਲੀਜ਼

 ਅਰਜੁਨ ਰਾਮਪਾਲ ਦੀ ਫਿਲਮ ‘ਡੈਡੀ’ ਦਾ ਟਰੇਲਰ ਹੋਇਆ ਰਿਲੀਜ਼

 

ਨਵੀਂ ਦਿੱਲੀ- ਅਰਜੁਨ ਰਾਮਪਾਲ ਦੀ ਆਉਣ ਵਾਲੀ ਫਿਲਮ 'ਡੈਡੀ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ ਅਤੇ ਇਸ ਫਿਲਮ 'ਚ ਅਰਜੁਨ ਦਾ ਲੁੱਕ ਦੇਖਣ ਲਾਇਕ ਹੈ। ਇਸ ਫਿਲਮ 'ਚ ਅਰਜੁਨ ਮੁੰਬਈ ਦੇ ਮਸ਼ਹੂਰ 'ਡੈਡੀ' ਯਾਨਿ ਅਰੁਣ ਗਵਲੀ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ਦਾ ਟਰੇਲਰ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦੇਖ ਕੇ ਸਾਫ ਲੱਗਦਾ ਹੈ ਕਿ 44 ਸਾਲ ਦੇ ਅਦਾਕਾਰ ਨੇ ਇਸ ਕਿਰਦਾਰ ਨੂੰ ਨਿਭਾਉਣ ਲਈ ਕਾਫੀ ਮਿਹਨਤ ਕੀਤੀ ਹੈ। ਅਰੁਣ ਗਵਲੀ ਗੈਂਗਸਟਰ ਤੋਂ ਰਾਜਨੇਤਾ ਬਣੇ ਹਨ ਅਤੇ ਉਨ੍ਹਾਂ ਦੀ ਬੇਟੀ ਗੀਤਾ ਗਵਲੀ ਵੀ ਹੁਣ ਕੌਂਸਲਰ ਹੈ। ਕੁਝ ਸਮੇਂ ਪਹਿਲੇ ਅਰਜੁਨ ਨੇ ਕਿਹਾ ਸੀ ਕਿ ਇਸ ਫਿਲਮ ਦੇ ਜ਼ਰੀਏ ਗਵਲੀ ਦੇ ਅਕਸ ਨੂੰ ਚਮਕਾਇਆ ਨਹੀਂ ਜਾ ਰਿਹਾ ਹੈ।

ਇਸ 'ਚ ਸਭ ਕੁਝ ਸਾਫ ਤਰੀਕੇ ਨਾਲ ਦਿਖਾਇਆ ਗਿਆ ਹੈ। ਫਿਲਮ 'ਡੈਡੀ' ਦੇ ਟਰੇਲਰ ਦੀ ਸ਼ੁਰੂਆਤ ਬਲੈਕ ਐਂਡ ਵ੍ਹਾਈਟ ਸੀਨਜ਼ ਨਾਲ ਹੁੰਦੀ ਹੈ। ਟਰੇਲਰ 'ਚ ਕਾਫੀ ਚੰਗੇ ਤਰੀਕੇ ਨਾਲ 1970 ਦੇ ਮੁੰਬਈ ਅੰਡਰਵਰਲਡ ਦੇ ਜ਼ਮਾਨੇ ਨੂੰ ਸਕ੍ਰੀਨ 'ਤੇ ਦੋਬਾਰਾ ਦਿਖਾਇਆ ਗਿਆ ਹੈ। ਅਰਜੁਨ ਟਰੇਲਰ 'ਚ ਅਰੁਣ ਗਵਲੀ ਦੇ ਮਰਾਠੀ ਕਿਰਦਾਰ ਨੂੰ ਬਾਖੂਬੀ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਮਰਾਠੀ ਬੋਲਣ ਦਾ ਅੰਦਾਜ਼, ਉਨ੍ਹਾਂ ਦੇ ਕਪੜੇ ਸਭ ਕੁਝ ਪਰਫੈਕਟ ਲੱਗ ਰਿਹਾ ਹੈ।