ਭੈਣ ਅਨੀਸ਼ਾ ਦਾ ਜਨਮਦਿਨ ਮਨਾਉਣ ਘਰ ਰਵਾਨਾ ਹੋਈ ਦੀਪਿਕਾ ਪਾਦੁਕੋਣ

ਭੈਣ ਅਨੀਸ਼ਾ ਦਾ ਜਨਮਦਿਨ ਮਨਾਉਣ ਘਰ ਰਵਾਨਾ ਹੋਈ ਦੀਪਿਕਾ ਪਾਦੁਕੋਣ

ਮੁੰਬਈ — ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਇਨ੍ਹੀਂ ਦਿਨੀਂ ਆਪਣੀ ਫਿਲਮ 'ਪਦਮਾਵਤ' ਨੂੰ ਲੈ ਕੇ ਖੂਬ ਸੁਰਖੀਆਂ ਬਟੌਰ ਰਹੀ ਹੈ। ਫਿਲਮ 'ਚ ਦੀਪਿਕਾ ਦੀ ਅਦਾਕਾਰੀ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਦੀਪਿਕਾ ਪਾਦੁਕੋਣ ਨੂੰ ਭੈਣ ਅਨੀਸ਼ਾ ਪਾਦੁਕੋਣ ਨਾਲ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ।

ਜਾਣਕਾਰੀ ਮੁਤਾਬਕ ਦੀਪਿਕਾ, ਅਨੀਸ਼ਾ ਦਾ ਜਨਮਦਿਨ ਮਨਾਉਣ ਲਈ ਆਪਣੇ ਘਰ ਵਾਪਸ ਪਰਤੀ ਹੈ। ਇਹ ਤਸਵੀਰਾਂ ਉਦੋਂ ਲਈਆਂ ਗਈਆਂ ਹਨ, ਜਦੋਂ ਉਹ ਏਅਰਪੋਰਟ 'ਤੇ ਆਪਣੀ ਭੈਣ ਅਨੀਸ਼ਾ ਨਾਲ ਪਹੁੰਚੀ।

ਏਅਰਪੋਰਟ 'ਤੇ ਦੋਵੇਂ ਭੈਣਾਂ ਇਕੋ-ਜਿਹੀ ਆਊਟਫਿੱਟ 'ਚ ਦਿਖਾਈ ਦਿੱਤੀਆਂ। ਇਸ ਮੌਕੇ ਉਹ ਆਪਣੀ ਭੈਣ ਨਾਲ ਕਾਫੀ ਖੁਸ਼ ਨਜ਼ਰ ਆ ਰਹੀ ਸੀ। ਇਸ ਦੌਰਾਨ ਦੀਪਿਕਾ ਦੇ ਹੱਥ 'ਚ ਕਿਸੇ ਫਿਲਮ ਦੀ ਸਕ੍ਰਿਪਟ ਦਿਖਾਈ ਦੇ ਰਹੀ ਸੀ, ਜਿਸ ਤੋਂ ਇਹ ਸਾਫ ਜ਼ਾਹਿਰ ਹੁੰਦਾ ਹੈ ਕਿ 'ਪਦਮਾਵਤ' ਦੀ ਸਫਲਤਾ ਤੋਂ ਬਾਅਦ ਹੁਣ ਦੀਪਿਕਾ ਆਪਣੇ ਅਗਲੇ ਪ੍ਰੋਜੈਕਟ ਦੀ ਤਿਆਰੀ 'ਚ ਹੈ।