GQ ਫੈਸ਼ਨ ਨਾਈਟਸ : ਦੀਪਿਕਾ ਨੇ ਇੰਡੋ ਵੈਸਟਰਨ ਸਾੜ੍ਹੀ ਨਾਲ ਲੁੱਟੀ ਲਾਈਮਲਾਈਟ, ਦਿਖੀ ਬੇਹੱਦ ਹੌਟ

GQ ਫੈਸ਼ਨ ਨਾਈਟਸ : ਦੀਪਿਕਾ ਨੇ ਇੰਡੋ ਵੈਸਟਰਨ ਸਾੜ੍ਹੀ ਨਾਲ ਲੁੱਟੀ ਲਾਈਮਲਾਈਟ, ਦਿਖੀ ਬੇਹੱਦ ਹੌਟ

ਮੁੰਬਈ : ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਤੇ ਦੀਪਿਕਾ ਪਾਦੂਕੋਣ ਨੂੰ ਆਉਣ ਵਾਲੀ ਫਿਲਮ 'ਪਦਮਾਵਤੀ' 'ਚ ਇਕ-ਦੂਜੇ ਨਾਲ ਰੋਮਾਂਸ ਕਰਦੇ ਹੋਏ ਦੇਖਣ 'ਚ ਅਜੇ ਕਾਫੀ ਸਮਾਂ ਬਾਕੀ ਹੈ ਪਰ ਰਿਲੀਜ਼ ਹੋਣ ਤੋਂ ਪਹਿਲਾਂ ਦੋਵੇਂ ਸਟਾਰਸ ਇਕ ਫੈਸ਼ਨ ਨੂੰ ਚਾਰ-ਚੰਨ ਲਾਉਂਦੇ ਨਜ਼ਰ ਆਏ।

ਬੀਤੇ ਐਤਵਾਰ ਰਾਤ ਦੀਪਿਕਾ ਪਾਦੂਕੋਣ ਆਪਣੇ ਸਹਿ-ਕਲਾਕਾਰ ਸ਼ਾਹਿਦ ਕਪੂਰ ਨੂੰ ਸਪੋਰਟ ਕਰਨ 'GQ ਫੈਸ਼ਨ ਨਾਈਟਸ' ਪੁੱਜੀ। ਇਥੇ ਸ਼ਾਹਿਦ ਕਪੂਰ ਰੈਂਪ 'ਤੇ ਆਪਣੇ ਜਲਵਾ ਬਿਖੇਰਦਾ ਨਜ਼ਰ ਆਇਆ।

ਇਸ ਫੈਸ਼ਨ ਸ਼ੋਅ ਦੀਪਿਕਾ ਪਾਦੂਕੋਣ ਕਾਫੀ ਹੌਟ ਸਾੜ੍ਹੀ 'ਚ ਇਸ ਸ਼ੋਅ 'ਚ ਪੁੱਜੀ। ਜਲਦ ਹੀ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤੀ' 'ਚ ਮਹਾਰਾਣੀ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਇਥੇ ਡਿਜ਼ਾਈਨਰ ਸਬਿਆਸਾਚੀ ਦੀ ਇਡੋ-ਵਸਟਰਨ ਸਟਾਈਲ ਸਾੜ੍ਹੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।

'ਪਦਮਾਵਤੀ' 'ਚ ਮਹਾਰਾਵਲ ਰਤਨ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਸ਼ਾਹਿਦ ਕਪੂਰ ਐਤਵਾਰ ਨੂੰ ਡਿਜ਼ਾਈਨਰ ਗੌਰਵ ਗੁਪਤਾ ਲਈ ਰੈਂਪ 'ਤੇ ਚੱਲੇ।

ਸ਼ਾਹਿਦ ਬਲੈਕ ਰੰਗ ਦੀ ਆਉਟਫਿੱਟ 'ਚ ਕਾਫੀ ਸ਼ਾਨਦਾਰ ਲੱਗ ਰਿਹਾ ਸੀ। ਇਸ ਤੋਂ ਇਲਾਵਾ ਇਸ ਸ਼ੋਅ 'ਚ ਇਫਰਾਨ ਖਾਨ, ਵਿਧੁਤ ਜਾਮਵਾਲ, ਮੰਦਿਰਾ ਬੇਦੀ, ਕਿਮ ਸ਼ਰਮਾ ਨੇ ਆਪਣੇ ਹੁਸਨ ਦੇ ਜਲਵੇ ਬਿਖੇਰੇ।