ਦਿਲੀਪ ਕੁਮਾਰ-ਸਾਇਰਾ ਬਾਨੋ ਨੇ ਮਨਾਈ ਵਿਆਹ ਦੀ 51ਵੀਂ ਵਰ੍ਹੇਗੰਢ , ਸਾਂਝੀ ਕੀਤੀ ਤਸਵੀਰ

 ਦਿਲੀਪ ਕੁਮਾਰ-ਸਾਇਰਾ ਬਾਨੋ ਨੇ ਮਨਾਈ ਵਿਆਹ ਦੀ 51ਵੀਂ ਵਰ੍ਹੇਗੰਢ , ਸਾਂਝੀ ਕੀਤੀ ਤਸਵੀਰ

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਤੇ ਦਿੱਗਜ ਅਭਿਨੇਤਾ ਦਿਲੀਪ ਕੁਮਾਰ ਅਤੇ ਸਾਇਰਾ ਬਾਨੋ ਨੇ ਕੱਲ੍ਹ ਆਪਣੇ ਵਿਆਹ ਦੀ 51ਵੀਂ ਵਰ੍ਹੇਗੰਢ ਮਨਾਈ। ਇਸ ਮੌਕੇ ਇਨ੍ਹਾਂ ਦੋਹਾਂ ਸਿਤਾਰਿਆਂ ਨੇ ਆਪਣੇ ਦੋਸਤਾਂ ਅਤੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਪਿਆਰ ਅਤੇ ਪ੍ਰਾਥਨਾਵਾਂ ਲਈ ਧੰਨਵਾਦ ਕੀਤਾ।

73 ਸਾਲਾਂ ਸਾਇਰਾ ਨੇ ਦਿਲੀਪ ਕੁਮਾਰ ਦੇ ਅਧਿਕਾਰਿਕ ਟਵਿਟਰ ਅਕਾਊਂਟ ਤੋਂ ਲੱਖਾਂ ਫਾਲੋਅਰਜ਼ ਨੂੰ ਉਨ੍ਹਾਂ ਦੇ ਲਗਾਤਾਰ ਸਮਰਥਨ ਅਤੇ ਸ਼ੁੱਭਕਾਮਨਾਵਾਂ ਲਈ ਧੰਨਵਾਦ ਕੀਤਾ।

ਟਵੀਟ 'ਚ ਲਿਖਿਆ, ''ਸਾਇਰਾ ਬਾਨੋ ਵਲੋਂ ਸੰਦੇਸ਼, ਸਾਡੇ ਵਿਆਹ ਦੀ 51ਵੀਂ ਵਰ੍ਹੇਗੰਢ 'ਤੇ ਅਸੀਂ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਅਤੇ ਲੱਖਾਂ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀਆਂ ਪ੍ਰਾਥਨਾਵਾਂ ਅਤੇ ਪਿਆਰ ਲਈ ਧੰਨਵਾਦ ਦੇਣਾ ਚਾਹੁੰਦੇ ਹਾਂ।'' ਉਨ੍ਹਾਂ ਨੇ ਇਸ ਮੌਕੇ 'ਤੇ ਟਵਿਟਰ 'ਤੇ ਆਪਣੇ ਪਤੀ ਦੇ ਨਾਲ ਤਸਵੀਰ ਵੀ ਸਾਂਝੀ ਕੀਤੀ।