ਕਵਰ ਪੇਜ਼ ਲਈ ਦਿਸ਼ਾ ਪਟਾਨੀ ਨੇ ਕਰਵਾਇਆ ਹੌਟ ਫੋਟੋਸ਼ੂਟ, ਖੋਲ੍ਹੇ ਟਾਪ ਦੇ ਬਟਨ

ਕਵਰ ਪੇਜ਼ ਲਈ ਦਿਸ਼ਾ ਪਟਾਨੀ ਨੇ ਕਰਵਾਇਆ ਹੌਟ ਫੋਟੋਸ਼ੂਟ, ਖੋਲ੍ਹੇ ਟਾਪ ਦੇ ਬਟਨ

ਮੁੰਬਈ : ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਨੇ ਹਾਲ ਹੀ 'ਚ ਫੋਟੋਸ਼ੂਟ ਕਰਵਾਇਆ ਹੈ। ਜੀਕਿਊ ਤੇ ਕਾਸਮੋਪਾਲਿਟਨ ਮੈਗਜ਼ੀਨ ਤੋਂ ਬਾਅਦ ਇਸ ਵਾਰ ਦਿਸ਼ਾ ਮੈਕਸਿਮ ਕਵਰ 'ਤੇ ਨਜ਼ਰ ਆਵੇਗੀ। ਦਿਸ਼ਾ ਨੇ ਆਪਣੇ ਟਵਿਟਰ ਹੈਂਡਲ ਤੋਂ ਇਹ ਕਵਰ ਪੋਸਟ ਕੀਤੀ ਹੈ, ਜਿਸ 'ਚ ਇਹ ਆਫ ਸ਼ੋਲਡਰ ਡਰੈੱਸ 'ਚ ਨਜ਼ਰ ਆ ਰਹੀ ਹੈ। ਉੱਥੇ ਇਨ੍ਹਾਂ ਦੇ ਮੇਕਅੱਪ ਦੀ ਗੱਲ ਕਰੀਏ ਤਾਂ ਦਿਸ਼ਾ ਨੇ ਕਾਪਰ ਕਲਰ ਦੀ ਆਈਸ਼ੈਡੋ ਤੇ ਲਿਪਸਟਿਕ ਅਪਲਾਈ ਕੀਤਾ ਹੈ, ਜੋ ਉਨ੍ਹਾਂ ਦੇ ਫੇਸ 'ਤੇ ਬਹੁਤ ਚੰਗੀ ਲੱਗ ਰਹੀ ਹੈ।

ਇਸ ਦੌਰਾਨ ਇਨ੍ਹਾਂ ਨੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੈ। ਕਵਰ 'ਤੇ ਦਿਸ਼ਾ ਬਹੁਤ ਹੀ ਗਾਰਜੀਅਸ ਤੇ ਗਲੈਮਰਸ ਲੱਗ ਰਹੀ ਹੈ। ਇਸ ਫੋਟੋਸੈਸ਼ਨ ਦੀਆਂ ਅਜੇ ਹੋਰ ਵੀ ਤਸਵੀਰਾਂ ਰਿਵੀਲ ਹੋਣੀਆਂ ਬਾਕੀ ਹਨ।

ਜ਼ਿਕਰਯੋਗ ਹੈ ਕਿ ਦਿਸ਼ਾ ਹੁਣ ਆਪਣੀ ਆਉਣ ਵਾਲੀ ਫਿਲਮ 'ਬਾਗੀ 2' ਦੀ ਸ਼ਟਿੰਗ 'ਚ ਰੁੱਝੀ ਹੋਈ ਹੈ। ਇਸ 'ਚ ਉਹ ਪ੍ਰੇਮੀ ਟਾਈਗਰ ਸ਼ਰਾਫ ਦੇ ਆਪੋਜ਼ਿਟ ਨਜ਼ਰ ਆਵੇਗੀ।