‘Fifty Shades Freed’ ਦਾ ਟੀਜ਼ਰ ਹੋਇਆ ਰਿਲੀਜ਼,  ਵੈਲੇਨਟਾਈਨ ਡੇਅ ਨੂੰ ਬਣਾਵੇਗੀ ਹੋਰ ਵੀ ਖਾਸ

 ‘Fifty Shades Freed’ ਦਾ ਟੀਜ਼ਰ ਹੋਇਆ ਰਿਲੀਜ਼,  ਵੈਲੇਨਟਾਈਨ ਡੇਅ ਨੂੰ ਬਣਾਵੇਗੀ ਹੋਰ ਵੀ ਖਾਸ

ਮੁੰਬਈ— ਇਰੋਟਿਕ ਸੀਰੀਜ਼ 'ਫਿਫਟੀ ਸ਼ੇਡਜ਼ ਆਫ ਗ੍ਰੇਅ' ਦੀ ਤੀਜੀ ਫਿਲਮ 'ਫਿਫਟੀ ਸ਼ੇਡਸ ਫ੍ਰੀਡ' ਦਾ ਟੀਜ਼ਰ ਰਿਲੀਜ਼ ਰਿਲੀਜ਼ ਹੋ ਚੁੱਕਾ ਹੈ। ਟਰੇਲਰ ਵਿੱਚ ਪਹਿਲੀ ਫਿਲਮ ਦੀ ਤਰ੍ਹਾਂ ਬੋਲਡਨੈੱਸ ਅਤੇ ਹੌਟਨੈੱਸ ਦਾ ਖੂਬ ਤੜਕਾ ਲਾਇਆ ਗਿਆ ਹੈ। ਫਿਲਮ ਵੈਲੇਨਟਾਈਨ ਡੇਅ 'ਤੇ ਰਿਲੀਜ਼ ਹੋਣ ਵਾਲੀ ਹੈ।

ਹੁਣ ਇਹ ਸਾਫ ਹੈ ਕਿ ਇਸ ਵਾਰ ਦਾ ਵੈਲੇਨਟਾਈਨ ਡੇਅ ਤੁਹਾਡੇ ਲਈ ਬੇਹੱਦ ਖਾਸ ਹੋਣ ਵਾਲਾ ਹੈ। ਟੀਜ਼ਰ ਵਿੱਚ ਕ੍ਰਿਸ਼ਚਨ ਅਤੇ ਐਨਸਤੇਸ਼ਿਆ ਦੀ ਜ਼ਿੰਦਗੀ ਦੀ ਝਲਕ ਦਿਖਾਈ ਗਈ ਹੈ। ਟੀਜ਼ਰ ਦੀ ਸ਼ੁਰੂਆਤ ਵਿਆਹ ਨਾਲ ਹੁੰਦੀ ਹੈ ਅਤੇ ਉਸ ਤੋਂ ਬਾਅਦ ਦੋਵੇਂ ਹਨੀਮੂਨ 'ਤੇ ਨਜ਼ਰ ਆਉਂਦੇ ਹਨ ਪਰ ਆਖਿਰ ਵਿੱਚ ਕਿਡਨੈਪਿੰਗ 'ਤੇ ਜਾ ਕੇ ਟੀਜ਼ਰ ਖਤਮ ਹੁੰਦਾ ਹੈ।

ਟੀਜ਼ਰ ਨੂੰ ਦੇਖਣ ਤੋਂ ਬਾਅਦ ਫੈਨਜ਼ ਨੂੰ ਫਿਲਮ ਦਾ ਹੋਰ ਜ਼ਿਆਦਾ ਬੇਸਬਰੀ ਨਾਲ ਇੰਤਜ਼ਾਰ ਹੋਣ ਲੱਗੇਗਾ। ਫਿਲਮ ਦੇ ਪਹਿਲੇ ਦੋਵੇਂ ਪਾਰਟਸ ਨੂੰ ਕਾਫੀ ਪਸੰਦ ਕੀਤਾ ਗਿਆ। ਅਜਿਹੇ ਵਿੱਚ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਫਿਲਮ ਦਾ ਤੀਜਾ ਪਾਰਟ ਇਸ ਵੈਲੇਨਟਾਈਨ ਡੇਅ 'ਤੇ ਕਿੰਨਾ ਧਮਾਲ ਮਚਾ ਪਾਉਂਦਾ ਹੈ।