ਗਲੈਮਰ ਐਂਡ ਸਟਾਈਲ ਐਵਾਰਡ 2017 : ਰੈੱਡ ਡਰੈੱਸ ‘ਚ ਦੀਖਿਆ ਦੀਪਿਕਾ ਦਾ ਦਿਲਕਸ਼ ਅੰਦਾਜ਼ , ਤਸਵੀਰਾਂ ਦੇਖ ਖੁਲੀ ਰਹਿ ਜਾਣਗੀਆਂ ਤੁਹਾਡੀਆਂ ਵੀ ਨਜ਼ਰਾਂ

ਗਲੈਮਰ ਐਂਡ ਸਟਾਈਲ ਐਵਾਰਡ 2017 : ਰੈੱਡ ਡਰੈੱਸ ‘ਚ ਦੀਖਿਆ ਦੀਪਿਕਾ ਦਾ ਦਿਲਕਸ਼ ਅੰਦਾਜ਼ , ਤਸਵੀਰਾਂ ਦੇਖ ਖੁਲੀ ਰਹਿ ਜਾਣਗੀਆਂ ਤੁਹਾਡੀਆਂ ਵੀ ਨਜ਼ਰਾਂ

ਨਵੀਂ ਦਿੱਲੀ : ਫਿਲਮਫੇਅਰ ਦੇ ਗਲੈਮਰ ਐਂਡ ਸਟਾਈਲ ਐਵਾਰਡ 2017 ਦਾ ਆਯੋਜਨ ਮੁੰਬਈ ਵਿਚ ਹੋਇਆ। ਇਸ ਦੌਰਾਨ ਬਾਲੀਵੁੱਡ ਇਕ ਹੀ ਥਾਂ ਤੇ ਇਕੱਠਾ ਹੋਇਆ। ਸਿਤਾਰਿਆਂ ਨਾਲ ਜਗਮਗਾਉਂਦੀ ਸ਼ਾਮ ਵਿਚ ਅਦਾਕਾਰਾ ਦੀਪਿਕਾ ਪਾਦੂਕੋਣ ਦਾ ਅੰਦਾਜ਼ ਕਾਫੀ ਵੱਖਰਾ ਲੱਗ ਰਿਹਾ ਸੀ।

ਉਹ ਰੈੱਡ ਕਲਰ ਦੇ ਗਾਊਨ ਵਿਚ ਕਾਫੀ ਗਲੈਮਰਸ ਨਜ਼ਰ ਆਈ। ਖਾਸ ਗੱਲ ਇਹ ਹੈ ਕਿ ਪਿਛਲੇ ਸਾਲ ਵੀ ਦੀਪਿਕਾ ਇਸ ਐਵਾਰਡ ਸੈਰੇਮਨੀ ਵਿਚ ਰੈੱਡ ਗਾਊਨ ਵਿਚ ਹੀ ਪਹੁੰਚੀ ਸੀ। ਦੀਪਿਕਾ ਦੀ ਡਰੈੱਸ ਬੈਕ ਤੋਂ ਹੀ ਕਾਫੀ ਸਟਾਈਲਿਸ਼ ਲੁੱਕ ਨਾਲ ਡਿਜ਼ਾਈਨ ਕੀਤੀ ਗਈ ਸੀ।

ਦੀਪਿਕਾ ਦੇ ਗਾਊਨ ਨੂੰ ਗੌਰੀ-ਨੈਨਿਕਾ ਨੇ ਡਿਜ਼ਾਈਨ ਕੀਤਾ ਸੀ ਅਤੇ ਲੁੱਕ ਨੂੰ ਸਟਾਈਲਿਸਟ ਸ਼ਲੀਨਾ ਨਥਾਨੀ ਨੇ ਸਟਾਈਲ ਕੀਤਾ ਸੀ। ਦੀਪਿਕਾ ਨੂੰ ਮੋਸਟ ਗਲੈਮਰਸ ਫੀਮੇਲ ਐਵਾਰਡ ਮਿਲਿਆ, ਜਿਸ ਨੂੰ ਦੇਣ ਲਈ ਉਸ ਦੀ ਪਸੰਦੀਦਾ ਅਦਾਕਾਰਾ ਰੇਖਾ ਦੇਖ ਸਟੇਜ਼ 'ਤੇ ਆਈ।ਦੀਪਿਕਾ ਬਾਲੀਵੁੱਡ ਦੀ ਦੀਵਾ ਰੇਖਾ ਨਾਲ ਇਕ ਸਪੈਸ਼ਲ ਬਰਾਂਡ ਸ਼ੇਅਰ ਕਰਦੀ ਹੈ। ਇਸ ਐਵਾਰਡ ਨਾਈਟ ਵਿਚ ਰੇਖਾ ਦਾ ਲੁੱਕ ਵੀ ਕਾਬਿਲੇ ਤਾਰੀਫ ਰਿਹਾ। ਚਿੱਟੇ ਰੰਗ ਦੀ ਸਾੜ੍ਹੀ ਅਤੇ ਮਿਨਿਮਲ ਜਵੈਲਰੀ ਵਿਚ ਰੇਖਾ ਕਾਫੀ ਕਲਾਸੀ ਲੱਗ ਰਹੀ ਸੀ।

ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤੀ' ਨੂੰ ਲੈ ਕੇ ਭਾਰਤ ਵਿਚ ਜ਼ਬਰਦਸਤ ਵਿਰੋਧ ਹੋ ਰਿਹਾ ਹੈ। ਕਈ ਇਸ ਦੇ ਰਿਲੀਜ਼ ਦੇ ਵਿਰੋਧ ਵਿਚ ਮਰਨ-ਮਾਰਨ ਨੂੰ ਤਿਆਰ ਹਨ ਪਰ ਬ੍ਰਿਟਿਸ਼ ਸੈਂਸਰ ਬੋਰਡ ਨੇ ਫਿਲਮ ਨੂੰ ਹਰੀ ਝੰਡੀ ਦਿਖਾ ਦਿੱਤੀ ਸੀ।