‘ਫੁਕਰੇ ਰਿਟਰਨਜ਼’ ਦਾ ਟਰੇਲਰ ਹੋਇਆ ਰਿਲੀਜ਼, ਇਸ ਦਿਨ ਹੋਵੇਗੀ ਰਿਲੀਜ਼

‘ਫੁਕਰੇ ਰਿਟਰਨਜ਼’ ਦਾ ਟਰੇਲਰ ਹੋਇਆ ਰਿਲੀਜ਼, ਇਸ ਦਿਨ ਹੋਵੇਗੀ ਰਿਲੀਜ਼

ਮੁੰਬਈ : ਬਾਲੀਵੁੱਡ ਅਭਿਨੇਤਾ ਪੁਲਕਿਤ ਸਮਰਾਟ, ਵਰੁਣ ਸ਼ਰਮਾ, ਅਲੀ ਫਜਲ, ਮਨਜੋਤ ਸਿੰਘ ਅਤੇ ਅਭਿਨੇਤਰੀ ਰਿੱਚਾ ਚੱਢਾ ਦੀ ਫਿਲਮ 'ਫੁਕਰੇ ਰਿਟਰਨਜ਼' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਦੇ ਟਰੇਲਰ 'ਚ ਪਿਛਲੀ ਫਿਲਮ ਦੇ ਕਿਰਦਾਰ ਹੀ ਨਜ਼ਰ ਆ ਰਹੇ ਹਨ ਪਰ ਇਸ ਵਾਰ ਫਿਲਮ 'ਚ ਕਾਫੀ ਕੁਝ ਵੱਖਰਾ ਦੇਖਣ ਨੂੰ ਮਿਲੇਗਾ। ਹਾਲਾਕਿ ਪਿਛਲੀ ਫਿਲਮ ਦੀ ਤਰ੍ਹਾਂ ਵਰੁਣ ਸ਼ਰਮਾ ਤੁਹਾਨੂੰ ਖੂਬ ਹਸਾਉਣ ਵਾਲੇ ਹਨ। ਬੀਤੇ ਦਿਨੀਂ ਇਸ ਫਿਲਮ ਦਾ ਨਵਾਂ ਪੋਸਟਰ ਵੀ ਰਿਲੀਜ਼ ਹੋਇਆ ਸੀ।

ਫਿਲਮ ਦੇ ਟਰੇਲਰ 'ਚ ਦਿਖਾਇਆ ਗਿਆ ਹੈ ਕਿ ਰਿੱਚਾ ਚੱਢਾ ਜੇਲ ਤੋਂ ਰਿਹਾਅ ਹੋ ਜਾਂਦੀ ਹੈ ਅਤੇ ਇਕ ਵਾਰ ਫਿਰ ਪੁਲਕਿਤ, ਵਰੁਣ, ਮਨਜੋਤ ਅਤੇ ਅਲੀ ਦੀ ਜ਼ਿੰਦਗੀ 'ਚ ਵਾਪਸ ਆ ਗਈ ਹੈ। ਇਸ ਵਾਰ ਵਰੁਣ ਨੂੰ ਸੁਪਨਾ ਦੇਖ ਕੇ ਲਾਟਰੀ ਕੱਢਣ ਲਈ ਕਹਿੰਦੀ ਹੈ, ਉੱਥੇ ਹੀ ਫਿਲਮ 'ਚ ਇਕ ਟਵਿਸਟ ਵੀ ਹੈ ਕਿਉਂਕਿ ਹੁਣ 'ਚੂਚਾ' (ਵਰੁਣ) ਨੂੰ 'ਡੇਜਾ ਵੂ' ਹੋ ਜਾਂਦਾ ਹੈ ਜਿਸਨੂੰ ਉਹ 'ਡੇਜਾ ਚੂ' ਕਹਿੰਦੇ ਹਨ। ਇਸ ਨਾਲ ਵਿਅਕਤੀ ਨੂੰ ਭਵਿੱਖ ਨਜ਼ਰ ਆਉਂਦਾ ਹੈ। ਇਸ ਤੋਂ ਇਲਾਵਾ ਇਹ ਫਿਲਮ 15 ਦਸੰਬਰ ਨੂੰ ਰਿਲੀਜ਼ ਹੋਵੇਗੀ।