‘ਫੁਕਰੇ ਰਿਟਰਨਸ’ ਦੀ ਸਟਾਰ ਕਾਸਟ ਪੁੱਜੀ ਹਰਿਮੰਦਰ ਸਾਹਿਬ , ਕਾਮਯਾਬੀ ਲਈ ਕੀਤੀ ਅਰਦਾਸ

 ‘ਫੁਕਰੇ ਰਿਟਰਨਸ’ ਦੀ ਸਟਾਰ ਕਾਸਟ ਪੁੱਜੀ ਹਰਿਮੰਦਰ ਸਾਹਿਬ , ਕਾਮਯਾਬੀ ਲਈ ਕੀਤੀ ਅਰਦਾਸ

ਅੰਮ੍ਰਿਤਸਰ : 8 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਆਪਣੀ ਆਉਣ ਵਾਲੀ ਬਾਲੀਵੁੱਡ ਫ਼ਿਲਮ 'ਫੁਕਰੇ ਰਿਟਰਨਸ' ਦੀ ਕਾਮਯਾਬੀ ਲਈ ਬੀਤੇ ਦਿਨ ਫਿਲਮ ਦੀ ਸਟਾਰ ਕਾਸਟ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ। ਅਸਲ 'ਚ ਇਹ ਫ਼ਿਲਮ ਪਹਿਲੀ 'ਫੁਕਰੇ' ਫ਼ਿਲਮ ਦਾ ਸੀਕੁਅਲ ਹੈ ਤੇ ਪਹਿਲੀ ਫ਼ਿਲਮ ਵਿੱਚ ਕੰਮ ਕਰ ਚੁੱਕੇ ਸਾਰੇ ਕਲਾਕਾਰ ਫਿਰ ਇਸ ਫ਼ਿਲਮ ਵਿੱਚ ਕੰਮ ਕਰ ਰਹੇ ਹਨ।

ਫਿਲਮ ਵਿੱਚ ਕੰਮ ਕਰਨ ਵਾਲੀ ਰਿਚਾ ਚੱਢਾ, ਅਲੀ ਫ਼ਜ਼ਲ ਤੇ ਮਨਜੋਤ ਸਿੰਘ ਤੋਂ ਇਲਾਵਾ ਬਾਕੀ ਕਲਾਕਾਰ ਵੀ ਗੁਰੂ ਘਰ ਨਤਮਸਤਕ ਹੋਏ ਤੇ ਫਿਲਮ ਦੀ ਕਾਮਯਾਬੀ ਲਈ ਅਰਦਾਸ ਕੀਤੀ।

ਕਲਾਕਾਰਾਂ ਨੇ ਦੱਸਿਆ ਕਿ ਇਹ ਫ਼ਿਲਮ ਪਹਿਲੀ ਫ਼ਿਲਮ ਨਾਲੋਂ ਦੋ ਗੁਣਾ ਹਾਸਿਆਂ ਨਾਲ ਭਰਪੂਰ ਹੈ ਤੇ ਪਿਛਲੀ ਫ਼ਿਲਮ ਜਿੱਥੇ ਖ਼ਤਮ ਹੋਈ ਸੀ ਇਸ ਨੂੰ ਉੱਥੋਂ ਹੀ ਸ਼ੁਰੂ ਕੀਤੀ ਗਈ ਹੈ।
ਪਹਿਲੀ ਫ਼ਿਲਮ ਵਿੱਚ ਭੋਲੀ ਪੰਜਾਬਣ ਦਾ ਬਹੁਚਰਚਿਤ ਰੋਲ ਨਿਭਾਅ ਚੁੱਕੀ ਰਿਚਾ ਚੱਢਾ ਨੇ ਕਿਹਾ ਕਿ ਇਸ ਵਾਰ ਭੋਲੀ ਪੰਜਾਬਣ ਜੇਲ੍ਹ ਵਿੱਚੋਂ ਬਾਹਰ ਆਵੇਗੀ ਤੇ ਉਸ ਦੀ ਇੱਕ ਨਵੀਂ ਕਹਾਣੀ ਲੋਕਾਂ ਨੂੰ ਦੇਖਣ ਲਈ ਮਿਲੇਗੀ।