ਗੌਰੀ ਖਾਨ ਨੇ ਮਨਾਇਆ ਆਪਣਾ 47ਵਾਂ ਜਨਮਦਿਨ, ਇੰਝ ਸ਼ੁਰੂ ਹੋਈ ਸੀ ਸ਼ਾਹਰੁਖ-ਗੌਰੀ ਦੀ ਪ੍ਰੇਮ ਕਹਾਣੀ

ਗੌਰੀ ਖਾਨ ਨੇ ਮਨਾਇਆ ਆਪਣਾ 47ਵਾਂ ਜਨਮਦਿਨ, ਇੰਝ ਸ਼ੁਰੂ ਹੋਈ ਸੀ ਸ਼ਾਹਰੁਖ-ਗੌਰੀ ਦੀ ਪ੍ਰੇਮ ਕਹਾਣੀ


ਮੁੰਬਈ :  ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਅੱਜ ਆਪਣਾ 47ਵਾਂ ਜਨਮਦਿਨ ਮਨਾ ਰਹੀ ਹੈ। ਗੋਰੀ ਖਾਨ ਦਾ ਜਨਮ 8 ਅਕਤੂਬਰ, 1970 ਨੂੰ ਦਿੱਲੀ 'ਚ ਹੋਇਆ ਸੀ। ਸ਼ਾਹਰੁਖ ਦੀ ਪਤਨੀ ਹੋਣ ਦੇ ਬਾਵਜੂਦ ਗੋਰੀ ਨੇ ਆਪਣੀ ਇਕ ਵੱਖਰੀ ਪਛਾਣ ਬਣਾਈ ਹੈ। ਫਿਲਮ ਇੰਡਸਟਰੀ 'ਚ ਪ੍ਰੋਡਿਊਸਰ ਅਤੇ ਇੰਟੀਰੀਅਰ ਡਿਜ਼ਾਈਨਰ ਦੇ ਤੌਰ 'ਤੇ ਮਸ਼ਹੂਰ ਹਨ। ਫਿਲਮੀ ਦੁਨੀਆ ਦੇ ਸਭ ਤੋਂ ਸਫਲ ਸਿਤਾਰਿਆਂ 'ਚ ਸ਼ਾਹਰੁਖ-ਗੌਰੀ ਦੀ ਪ੍ਰੇਮ ਕਹਾਣੀ ਕਿਸੇ ਫਿਲਮ ਨਾਲੋਂ ਘੱਟ ਨਹੀਂ ਹੈ। ਬਾਲੀਵੁੱਡ 'ਚ ਜਿੱਥੇ ਕੁਝ ਮਹੀਨਿਆਂ 'ਚ ਰਿਸ਼ਤੇ ਟੁੱਟ ਜਾਂਦੇ ਹਨ ਉੱਥੇ ਹੀ ਸ਼ਾਹਰੁਖ ਅਤੇ ਗੌਰੀ ਦਾ ਰਿਸ਼ਤਾ ਇਕ ਮਿਸਾਲ ਹੈ।

ਦਿੱਲੀ 'ਚ ਵੱਡੇ ਹੋਏ ਸ਼ਾਹਰੁਖ ਨੇ ਗੌਰੀ ਨੂੰ 1984 'ਚ ਇਕ ਪਾਰਟੀ 'ਚ ਪਹਿਲੀ ਵਾਰ ਦੇਖਿਆ ਸੀ ਉਦੋਂ ਉਹ ਕਰੀਬ 18 ਸਾਲ ਦੇ ਸਨ। ਗੌਰੀ ਨੂੰ ਦੇਖਦੇ ਹੀ ਸ਼ਾਹਰੁਖ ਨੂੰ ਉਨ੍ਹਾਂ ਨਾਲ ਪਿਆਰ ਹੋ ਗਿਆ। ਉਸ ਸਮੇਂ ਗੌਰੀ ਸਿਰਫ 14 ਸਾਲ ਦੀ ਸੀ। ਸ਼ੁਰੂਆਤ 'ਚ ਆਪਣੇ ਸ਼ਰਮੀਲੇ ਸੁਭਾਅ ਕਰਕੇ ਸ਼ਾਹਰੁਖ ਕੁਝ ਨਹੀਂ ਕਰ ਸਕੇ ਪਰ ਉਹ ਉਸ ਪਾਰਟੀ 'ਚ ਜ਼ਰੂਰ ਜਾਂਦੇ ਜਿੱਥੇ ਗੌਰੀ ਦੇ ਆਉਣ ਦੀ ਉਮੀਦ ਹੁੰਦੀ। ਕੁਝ ਸਮੇਂ ਬਾਅਦ ਸ਼ਾਹਰੁਖ ਨੇ ਹਿੰਮਤ ਕਰਕੇ ਗੌਰੀ ਦਾ ਨੰਬਰ ਲਿਆ ਅਤੇ ਫਿਰ ਦੋਵਾਂ ਵਿਚਕਾਰ ਗੱਲਬਾਤ ਸ਼ੁਰੂ ਹੋਈ। ਕਰਨ ਜੌਹਰ ਦੇ ਟਾਕ ਸ਼ੋਅ 'ਚ ਸ਼ਾਹਰੁਖ ਨੇ ਦੱਸਿਆ ਸੀ ਕਿ ਸ਼ੁਰੂਆਤ 'ਚ ਗੌਰੀ ਨੂੰ ਪ੍ਰਭਾਵਿਤ ਕਰਨ ਲਈ ਉਹ ''ਗੌਰੀ ਤੇਰਾ ਗਾਂਵ ਬੜਾ ਪਿਆਰਾ' ਗੀਤ ਵੀ ਗਾਉਂਦੇ ਸਨ।

ਸ਼ਾਹਰੁਖ ਨੇ ਗੌਰੀ ਨਾਲ 25 ਅਕਤੂਬਰ, 1991 'ਚ ਵਿਆਹ ਕਰ ਲਿਆ। ਇਨ੍ਹਾਂ ਦੇ ਵੱਡੇ ਬੇਟੇ ਆਰਯਨ ਦਾ ਜਨਮ 1997 'ਚ ਹੋਇਆ। ਸਾਲ 2000 'ਚ ਸ਼ਾਹਰੁਖ-ਗੌਰੀ ਨੇ ਸੁਹਾਨਾ ਨੂੰ ਜਨਮ ਦਿੱਤਾ। ਸ਼ਾਹਰੁਖ ਨੇ ਜੁਲਾਈ 2013 'ਚ ਸਰੋਗੇਸੀ ਦੇ ਰਹੀ ਬੇਟੇ ਅਬਰਾਮ ਦੀ ਪੈਦਾ ਹੋਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ 26 ਸਾਲ 'ਚ ਜ਼ਿੰਦਗੀ ਦੇ ਹਰ ਉਤਾਰ-ਚੜਾਅ 'ਚ ਦੋਵੇਂ ਇਕ-ਦੂਜੇ ਦਾ ਸਾਥ ਨਿਭਾਉਂਦੇ ਰਹੇ।