‘ਹੇਟ ਸਟੋਰੀ 4’ ਦੀ ਸ਼ੂਟਿੰਗ ਹੋਈ ਪੂਰੀ, ਇਸ ਦਿਨ ਹੋਵੇਗੀ ਰਿਲੀਜ਼

‘ਹੇਟ ਸਟੋਰੀ 4’ ਦੀ ਸ਼ੂਟਿੰਗ ਹੋਈ ਪੂਰੀ, ਇਸ ਦਿਨ ਹੋਵੇਗੀ ਰਿਲੀਜ਼

ਮੁੰਬਈ  : ਮਸ਼ਹੂਰ 'ਹੇਟ ਸਟੋਰੀ' ਸੀਰੀਜ਼ ਦੀ ਆਉਣ ਵਾਲੀ ਚੋਥੀ ਫਿਲਮ 'ਹੇਟ ਸਟੋਰੀ 4' ਦੀ ਸ਼ੂਟਿੰਗ ਖਤਮ ਹੋ ਚੁੱਕੀ ਹੈ। ਫਿਲਮ ਦੇ ਨਿਰਦੇਸ਼ਕ ਵਿਸ਼ਾਲ ਪਾਂਡਿਆ ਨੇ ਬੀਤੀ ਰਾਤ ਸ਼ਨੀਵਾਰ ਨੂੰ ਪੂਰੀ ਸਟਾਰਕਾਸਟ ਨਾਲ ਇਕ ਤਸਵੀਰ ਸ਼ੇਅਰ ਕਰਦੇ ਹੋਏ ਟਵੀਟ ਕੀਤਾ, ''ਹੇਟ ਸਟੋਰੀ 4' ਇਸਦੀ ਸ਼ੂਟਿੰਗ ਖਤਮ ਹੋਈ, ਉਰਵਸ਼ੀ ਰੋਤੇਲਾ, ਟੀ-ਸੀਰੀਜ਼''। ਇਹ ਥ੍ਰਿਲਰ ਫਿਲਮ 2 ਮਾਰਚ, 2018 ਨੂੰ ਰਿਲੀਜ਼ ਹੋਵੇਗੀ।

ਦੱਸਣਯੋਗ ਹੈ ਕਿ 'ਹੇਟ ਸਟੋਰੀ 4' 'ਚ ਉਰਵਸ਼ੀ ਤੋਂ ਇਲਾਵਾ ਪਾਲੀਵੁੱਡ ਅਭਿਨੇਤਰੀ ਅਹਾਨਾ ਢਿੱਲੋਂ ਨਜ਼ਰ ਆਵੇਗੀ, ਜੋ 'ਡੈਡੀ ਕੂਲ ਮੁੰਡੇ ਫੂਲ' ਅਤੇ 'ਟਾਈਗਰ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਇਸ ਫਿਲਮ ਨਾਲ ਅਹਾਨਾ ਆਪਣਾ ਬਾਲੀਵੁੱਡ ਡੈਬਿਊ ਕਰ ਰਹੀ ਹੈ। ਇਸਦੇ ਨਾਲ ਹੀ ਫਿਲਮ 'ਚ ਕਰਨ ਵਾਹੀ, ਸੂਰਜ ਪੰਚੋਲੀ ਅਤੇ ਗੁਰਮੀਤ ਚੌਧਰੀ ਨਜ਼ਰ ਆਉਣਗੇ। ਇਸ ਫਿਲਮ ਦੀ ਸ਼ੂਟਿੰਗ ਲੰਡਨ ਤੋਂ ਸ਼ੁਰੂ ਹੋਈ ਸੀ।