‘ਹੇਟ ਸਟੋਰੀ 4’ ਦੀ ਰਿਲੀਜ਼ਿੰਗ ਡੇਟ ਆਈ ਸਾਹਮਣੇ , ਇਸ ਦਿਨ ਹੋਵੇਗੀ ਰਿਲੀਜ਼

 ‘ਹੇਟ ਸਟੋਰੀ 4’ ਦੀ ਰਿਲੀਜ਼ਿੰਗ ਡੇਟ ਆਈ ਸਾਹਮਣੇ , ਇਸ ਦਿਨ ਹੋਵੇਗੀ ਰਿਲੀਜ਼

ਮੁੰਬਈ— ਫਿਲਮ ਨਿਰਦੇਸ਼ਕ ਵਿਸ਼ਾਲ ਪਾਂਡਿਆ ਦੀ 'ਹੇਟ ਸਟੋਰੀ' ਫਿਲਮ ਲੜੀ ਦੀ ਚੌਥੀ ਕੜੀ 'ਹੇਟ ਸਟੋਰੀ 4' 9 ਮਾਰਚ ਨੂੰ ਰਿਲੀਜ਼ ਹੋਵੇਗੀ ਜਦਕਿ ਪਹਿਲਾਂ ਇਹ 2 ਮਾਰਚ ਨੂੰ ਰਿਲੀਜ਼ ਹੋਣ ਵਾਲੀ ਸੀ। ਫਿਲਮ ਦੀ ਰਿਲੀਜ਼ਿੰਗ ਨੂੰ ਅੱਗੇ ਵਧਾਏ ਜਾਣ ਬਾਰੇ ਪੁੱਛੇ ਗਏ ਸਵਾਲ 'ਤੇ ਪਾਂਡਿਆ ਨੇ ਕਿਹਾ ਕਿ ਇਸੇ ਦਿਨ ਤਿੰਨ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਅਸੀਂ ਹੰਕਾਰ ਦੀ ਲੜਾਈ ਨਹੀਂ ਲੜਨਾ ਚਾਹੁੰਦੇ ਸੀ, ਜਿਥੇ ਹਰ ਕਿਸੇ ਨੂੰ ਨੁਕਸਾਨ ਹੁੰਦਾ।

ਫਿਲਮ ਦੀ ਰਿਲੀਜ਼ ਦੀ ਤਰੀਕ ਉਸ ਸਮੇਂ ਆਈ ਹੈ, ਜਦੋਂ ਅਨੁਸ਼ਕਾ ਸ਼ਰਮਾ ਸਟਾਰਰ ਫਿਲਮ 'ਪਰੀ' ਅਤੇ 'ਦਾਸ ਦੇਵ' ਦੇ ਨਿਰਮਾਤਾਵਾਂ ਨੇ ਆਪਣੀਆਂ ਫਿਲਮਾਂ ਨੂੰ ਹੋਲੀ ਦੇ ਅਖੀਰਲੇ ਹਫਤੇ 'ਤੇ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਉਰਵਸ਼ੀ ਨੇ ਟਵੀਟ ਕਰ ਕੇ ਕਿਹਾ ਕਿ 'ਹੇਟ ਸਟੋਰੀ-4' 9 ਮਾਰਚ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਰਾਹੀਂ ਪੰਜਾਬੀ ਫਿਲਮਾਂ ਦੀ ਅਦਾਕਾਰਾ ਇਹਾਨਾ ਢਿੱਲੋਂ ਵੀ ਬਾਲੀਵੁੱਡ ਵਿਚ ਸ਼ੁਰੂਆਤ ਕਰਨ ਜਾ ਰਹੀ ਹੈ।