ਰਾਣੀ ਮੁਖਰਜੀ ਸਟਾਰਰ ਫਿਲਮ ‘ਹਿਚਕੀ’ ਦੀ ਰਿਲੀਜ਼ ਡੇਟ ‘ਚ ਹੋਇਆ ਬਦਲਾਅ

ਰਾਣੀ ਮੁਖਰਜੀ ਸਟਾਰਰ ਫਿਲਮ ‘ਹਿਚਕੀ’ ਦੀ ਰਿਲੀਜ਼ ਡੇਟ ‘ਚ ਹੋਇਆ ਬਦਲਾਅ

ਮੁੰਬਈ— ਬਾਲੀਵੁੱਡ ਅਭਿਨੇਤਰੀ ਰਾਣੀ ਮੁਖਰਜੀ ਵੱਡੇ ਪਰਦੇ 'ਤੇ ਕਾਫੀ ਸਮੇਂ ਬਾਅਦ ਫਿਲਮ 'ਹਿੱਚਕੀ' ਨਾਲ ਵਾਪਸੀ ਕਰ ਰਹੀ ਹੈ ਪਰ ਇਸਦੀ ਰਿਲੀਜ਼ ਡੇਟ 'ਚ ਬਦਲਾਅ ਕੀਤਾ ਗਿਆ ਹੈ। ਪਹਿਲਾਂ ਇਹ ਫਿਲਮ 23 ਫਰਵਰੀ ਨੂੰ ਰਿਲੀਜ਼ ਹੋ ਰਹੀ ਸੀ ਪਰ ਹੁਣ ਇਹ ਫਿਲਮ 23 ਮਾਰਚ ਨੂੰ ਰਿਲੀਜ਼ ਹੋਵੇਗੀ। ਰਾਣੀ ਇਨ੍ਹੀਂ ਦਿਨੀਂ ਆਪਣੀ ਫਿਲਮ ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ ਜਿਸ ਨਾਲ ਪ੍ਰਸ਼ੰਸਕਾਂ 'ਚ ਫਿਲਮ ਨੂੰ ਦੇਖਣ ਦੀ ਉਤਸੁਕਤਾ ਵੱਧ ਰਹੀ ਹੈ। ਰਿਲੀਜ਼ ਡੇਟ 'ਚ ਬਦਲਾਅ ਦੀ ਵਜ੍ਹਾ ਵੀ ਸਾਹਮਣੇ ਆਈ ਹੈ।

ਟਰੇਂਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਕਰਕੇ ਦੱਸਿਆ ਕਿ ਰਾਣੀ ਮੁਖਰਜੀ ਦੀ ਫਿਲਮ 'ਹਿੱਚਕੀ' ਹੁਣ 23 ਮਾਰਚ, 2018 ਨੂੰ ਰਿਲੀਜ਼ ਹੋਵੇਗੀ। ਫਿਲਮ ਦੀ ਨਿੱਜੀ ਸਕ੍ਰੀਨਿੰਗ ਤੋਂ ਬਾਅਦ ਮਿਲੀਆਂ ਪ੍ਰਤੀਕਿਰਿਆਵਾਂ ਨੂੰ ਦੇਖਦੇ ਹੋਏ ਯਸ਼ਰਾਜ ਦੀ ਮਾਰਕੀਟਿੰਗ ਟੀਮ ਨੇ ਆਦਿਤਿਆ ਚੋਪੜਾ ਨੂੰ ਸਲਾਹ ਦਿੱਤੀ ਕਿ ਫਿਲਮ ਨੂੰ ਪੇਪਰਾਂ ਤੋਂ ਬਾਅਦ ਰਿਲੀਜ਼ ਕਰਨਾ ਸਹੀ ਰਹੇਗਾ। ਸਿਧਾਰਥ ਮਲਹੋਤਰਾ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਰਾਣੀ ਇਕ ਅਧਿਆਪਿਕਾ ਦੀ ਭੂਮਿਕਾ ਨਿਭਾਅ ਰਹੀ ਹੈ।