ਸੱਚੀ ‘’ਚ ਬੀਮਾਰ ਹੈ ਕਪਿਲ ਸ਼ਰਮਾ, ਬੈਂਗਲੁਰੂ ‘’ਚ ਕਰਵਾ ਰਹੇ ਹਨ ਇਲਾਜ!!

ਸੱਚੀ ‘’ਚ ਬੀਮਾਰ ਹੈ ਕਪਿਲ ਸ਼ਰਮਾ, ਬੈਂਗਲੁਰੂ ‘’ਚ ਕਰਵਾ ਰਹੇ ਹਨ ਇਲਾਜ!!

ਮੁੰਬਈ— ਕਾਮੇਡੀਅਨ ਕਪਿਲ ਸ਼ਰਮਾ ਦੀ ਸਿਹਤ ਖਰਾਬ ਹੋਣ ਦੇ ਕਾਰਨ ਸੋਨੀ ਟੀ. ਵੀ. ਨੇ ਉਨ੍ਹਾਂ ਦੇ ਸ਼ੋਅ 'ਤੇ ਬ੍ਰੇਕ ਲਗਾਉਣ ਦਾ ਫੈਸਲਾ ਕੀਤਾ ਹੈ। ਮੀਡੀਆ ਰਿਪੋਰਟਜ਼ ਦੀ ਮੰਨੀਏ ਤਾਂ ਬ੍ਰੇਕ ਤੋਂ ਬਾਅਦ ਕਪਿਲ ਸ਼ਰਮਾ ਬੈਂਗਲੁਰੂ 'ਚ ਆਯੁਰਵੈਦਿਕ ਟ੍ਰੀਟਮੈਂਟ ਲੈ ਰਹੇ ਹਨ। ਇਸ ਦੇ ਨਾਲ ਹੀ ਰਿਪੋਰਟਜ਼ 'ਚ ਸਤੰਬਰ ਦੇ ਅੰਤ ਤੱਕ ਵਾਪਸ ਕੰਮ 'ਤੇ ਆ ਜਾਣਗੇ। ਇਕ ਅੰਗਰੇਜ਼ੀ ਅਖਬਾਰ ਨਾਲ ਗੱਲ ਕਰਦੇ ਹੋਏ ਕਪਿਲ ਨੇ ਦੱਸਿਆ ਸੀ ਕਿ ਉਹ ਜਲਦ ਹੀ ਠੀਕ ਹੋ ਕੇ ਵਾਪਸੀ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ, ''ਮੈਨੂੰ ਫਿਰ ਤੋਂ ਕੰਮ 'ਤੇ ਆਉਣ ਲਈ ਆਪਣੀ ਸਿਹਤ ਨੂੰ ਠੀਕ ਕਰਨ ਦੀ ਜ਼ਰੂਰਤ ਹੈ ਅਤੇ ਸਤੰਬਰ ਦੇ ਅੰਤ ਤੱਕ ਵਾਪਸ ਆ ਜਾਵਾਂਗਾ।''
ਪਿਛਲੇ ਕਾਫੀ ਸਮੇਂ ਤੋਂ ਹੀ ਕਪਿਲ ਸ਼ਰਮਾ ਦੀ ਸਿਹਤ ਖਰਾਬ ਚੱਲ ਰਹੀ ਸੀ ਅਤੇ ਇਸੇ ਵਜ੍ਹਾ ਨਾਲ ਹਾਲ ਹੀ 'ਚ ਉਨ੍ਹਾਂ ਦੇ ਸ਼ੋਅ ਦੇ ਕਈ ਐਪੀਸੋਡ ਦੀ ਸ਼ੂਟਿੰਗ ਵੀ ਕੈਂਸਲ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਉਹ ਬਲੱਡ ਪ੍ਰੈਸ਼ਰ ਅਤੇ ਸਟ੍ਰੈਸ ਦੀ ਸਮੱਸਿਆ ਨਾਲ ਜੂਝ ਰਹੇ ਹਨ ਪਰ ਮੀਡੀਆ ਰਿਪੋਰਟਜ਼ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਉਹ ਸਿਰਫ ਬੀਮਾਰੀ ਦਾ ਬਹਾਨਾ ਬਣਾ ਰਹੇ ਹਨ ਪਰ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਜ਼ ਨੇ ਉਨ੍ਹਾਂ ਨੂੰ 40 ਦਿਨ ਉੱਥੇਂ ਰਹਿਣ ਦੀ ਸਲਾਹ ਦਿੱਤੀ ਹੈ ਪਰ ਕਪਿਲ ਸ਼ਰਮਾ ਦਾ ਕਹਿਣਾ ਹੈ ਕਿ ਉਹ ਆਪਣੀ ਫਿਲਮ ਦੇ ਪ੍ਰਮੋਸ਼ਨ ਦੇ ਚੱਲਦੇ ਵਧੇਰੇ ਦਿਨ ਉੱਥੇ ਨਹੀਂ ਰੁੱਕ ਸਕਦੇ।
ਜ਼ਿਕਰਯੋਗ ਹੈ ਕਿ ਕਪਿਲ ਸ਼ਰਮਾ ਦੀ ਫਿਲਮ 'ਫਿਰੰਗੀ' ਨਵੰਬਰ 'ਚ ਰਿਲੀਜ਼ ਹੋਣ ਜਾ ਰੀਹ ਹੈ। ਕਪਿਲ ਸ਼ਰਮਾ ਨੇ ਇਹ ਵੀ ਕਿਹਾ ਹੈ ਕਿ ਹੁਣ ਉਹ ਆਪਣੀ ਫਿਲਮ ਦੇ ਪ੍ਰਮੋਸ਼ਨ ਤੋਂ ਬਾਅਦ ਹੀ 'ਦਿ ਕਪਿਲ ਸ਼ਰਮਾ ਸ਼ੋਅ' ਵਾਪਸ ਲੈ ਕੇ ਆਉਣਗੇ।