ਕੋਲਕਾਤਾ ਅੰਤਰਰਾਸ਼ਟਰੀ ਫਿਲਮ ਮਹਾਉਤਸਵ ਸ਼ੁਰੂ , ਸ਼ਾਹਰੁਖ ਖਾਨ, ਕਾਜੋਲ ਸਮੇਤ ਪਹੁੰਚੀਆਂ ਕਈ ਫਿਲਮ ਹਸਤੀਆਂ

ਕੋਲਕਾਤਾ ਅੰਤਰਰਾਸ਼ਟਰੀ ਫਿਲਮ ਮਹਾਉਤਸਵ ਸ਼ੁਰੂ , ਸ਼ਾਹਰੁਖ ਖਾਨ, ਕਾਜੋਲ ਸਮੇਤ ਪਹੁੰਚੀਆਂ ਕਈ ਫਿਲਮ ਹਸਤੀਆਂ

ਕੋਲਕਾਤਾ : 23ਵਾਂ ਕੋਲਕਾਤਾ ਅੰਤਰਰਾਸ਼ਟਰੀ ਫਿਲਮ ਮਹਾਉਤਸਵ ਅੱਜ ਤੋਂ ਇਥੇ ਆਰੰਭ ਹੋ ਰਿਹਾ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇਤਾਜੀ ਇੰਡੋਰ ਸਟੇਡੀਅਮ ਵਿਚ ਮਹਾਉਤਸਵ ਦਾ ਉਦਘਾਟਨ ਕਰਨਗੇ।

 ਇਸ ਮੌਕੇ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਮਹੇਸ਼ ਭੱਟ, ਕਮਲ ਹਾਸਨ, ਕਾਜੋਲ, ਕੁਮਾਰ ਸਾਨੂ ਅਤੇ ਪ੍ਰਸਿੱਧ ਬ੍ਰਿਟਿਸ਼ ਫਿਲਮ ਨਿਰਦੇਸ਼ਕ ਮਾਈਕਲ ਵਿੰਟਰਬਾਮ ਵਰਗੀਆਂ ਫਿਲਮੀ ਹਸਤੀਆਂ ਮੌਜੂਦ ਰਹਿਣਗੀਆਂ।