ਪੰਜਾਬੀ ਫਿਲਮ ‘ਲਾਵਾਂ ਫੇਰੇ’ ਦਾ ਪਹਿਲਾ ਗੀਤ ‘ਪਰਹੁਣੇ’ ਕਲ੍ਹ ਹੋਵੇਗਾ ਰਿਲੀਜ਼

ਪੰਜਾਬੀ ਫਿਲਮ ‘ਲਾਵਾਂ ਫੇਰੇ’ ਦਾ ਪਹਿਲਾ ਗੀਤ ‘ਪਰਹੁਣੇ’ ਕਲ੍ਹ ਹੋਵੇਗਾ ਰਿਲੀਜ਼

ਜਲੰਧਰ — 9 ਫਰਵਰੀ ਨੂੰ ਪੰਜਾਬੀ ਫਿਲਮ 'ਲਾਵਾਂ ਫੇਰੇ' ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਟਰੇਲਰ ਨੂੰ ਕਾਫੀ ਪਿਆਰ ਮਿਲ ਰਿਹਾ ਹੈ ਤੇ ਹੁਣ ਫਿਲਮ ਦਾ ਪਹਿਲਾ ਗੀਤ 'ਪਰਹੁਣੇ' 14 ਜਨਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਥੋੜ੍ਹਾ ਜਿੰਨਾ ਗੀਤ ਸਾਨੂੰ ਉਂਝ ਟਰੇਲਰ 'ਚ ਵੀ ਸੁਣਨ ਨੂੰ ਮਿਲ ਰਿਹਾ ਹੈ। ਗੀਤ ਨੂੰ ਰਣਜੀਤ ਬਾਵਾ ਨੇ ਆਵਾਜ਼ ਦਿੱਤੀ ਹੈ। ਇਸ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ, ਜਦਕਿ ਇਸ ਦਾ ਸੰਗੀਤ ਲਾਡੀ ਗਿੱਲ ਦਾ ਹੈ।

ਰੌਸ਼ਨ ਪ੍ਰਿੰਸ ਨੇ ਗੀਤ ਨਾਲ ਸਬੰਧਤ ਕੁਝ ਤਸਵੀਰਾਂ ਪੋਸਟ ਕਰਕੇ ਦੱਸਿਆ ਕਿ 'ਪਰਹੁਣੇ' ਗੀਤ ਜੀਜਿਆਂ ਲਈ ਖਾਸ ਤੌਰ 'ਤੇ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ, 'ਦੁਨੀਆ ਭਰ ਦੇ ਜੀਜਿਆਂ ਨੂੰ ਡਾਂਸ ਫਲੋਰ 'ਤੇ ਸੱਦਾ ਦੇਣ ਜਾ ਰਹੇ ਹਾਂ।'