‘ਨਾਗਿਨ 3’ : ਮੌਨੀ ਰਾਏ ਹੋਈ ਆਊਟ , ਏਕਤਾ ਨੇ ਲੱਭੀ ਨਵੀਂ ‘ਨਾਗਿਨ’

 ‘ਨਾਗਿਨ 3’ : ਮੌਨੀ ਰਾਏ ਹੋਈ ਆਊਟ , ਏਕਤਾ ਨੇ ਲੱਭੀ ਨਵੀਂ ‘ਨਾਗਿਨ’

ਮੁੰਬਈ : ਪਿਛਲੇ ਕਾਫੀ ਦਿਨਾਂ ਤੋਂ ਕਲਰਜ਼ 'ਤੇ ਟੈਲੀਕਾਸਟ ਹੋਣ ਵਾਲੇ ਏਕਤਾ ਕਪੂਰ ਦੇ ਮਸ਼ਹੂਰ ਸੀਰੀਅਲ 'ਨਾਗਿਨ' ਸੀਰੀਜ਼ ਦੇ ਅਗਲੇ ਭਾਗ ਭਾਵ 'ਨਾਗਿਨ 3' ਦੇ ਬਣਾਏ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ। ਇਸ ਸ਼ੋਅ ਦੇ ਪ੍ਰਸ਼ੰਸਕਾਂ ਨੂੰ ਸਭ ਤੋਂ ਵੱਧ ਉਤਸੁਕਤਾ ਇਸ ਗੱਲ ਦੀ ਸੀ ਕਿ ਇਸ ਵਾਰ ਸ਼ੋਅ 'ਚ 'ਨਾਗਿਨ' ਦਾ ਕਿਰਦਾਰ ਮੌਨੀ ਰਾਏ ਹੀ ਨਿਭਾਵੇਗੀ ਜਾਂ ਕੋਈ ਹੋਰ ਹੀ ਹਸੀਨਾ ਇਸ ਨਵੇਂ ਅਵਤਾਰ 'ਚ ਦਿਖਾਈ ਦੇਵੇਗੀ। ਮੌਨੀ ਰਾਏ ਦੇ ਸ਼ੋਅ 'ਚ ਨਾ ਰਹਿਣ ਦਾ ਅੰਦਾਜ਼ਾ ਇਸ ਲਈ ਵੀ ਸੀ ਕਿਉਂਕਿ ਉਹ ਫਿਲਹਾਲ ਅਕਸ਼ੇ ਕੁਮਾਰ ਨਾਲ ਫਿਲਮ 'ਗੋਲਡ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਉੱਥੇ 'ਗੋਲਡ' ਤੋਂ ਬਾਅਦ ਰਣਬੀਰ ਕਪੂਰ ਤੇ ਆਲੀਆ ਭੱਟ ਸਟਾਰਰ 'ਬ੍ਰਹਿਮਾਸਤਰ' 'ਚ ਵੀ ਮੌਨੀ ਨੂੰ ਲਏ ਜਾਣ ਦੀ ਖਬਰ ਹੈ, ਜਿਸ ਤੋਂ ਸਾਫ ਸੀ ਕਿ ਮੌਨੀ ਅਗਲੇ ਕਈ ਮਹੀਨਿਆਂ ਤੱਕ ਫਿਲਮਾਂ ਦੀ ਸ਼ੂਟਿੰਗ 'ਚ ਹੀ ਬਿਜ਼ੀ ਰਹੇਗੀ।

ਹੁਣ ਇਸ ਗੱਲ ਦੀ ਪੁਸ਼ਟੀ ਹੋ ਹੀ ਗਈ ਹੈ ਕਿ ਮੌਨੀ ਰਾਏ 'ਨਾਗਿਨ 3' ਦਾ ਹਿੱਸਾ ਨਹੀਂ ਹੋਵੇਗੀ। ਸ਼ੋਅ ਦੀ ਨਿਰਮਾਤਾ ਤੇ ਟੀ. ਵੀ. ਇੰਡਸਟਰੀ ਦੀ ਕੁਈਨ ਏਕਤਾ ਕਪੂਰ ਨੇ ਖੁਦ ਆਪਣੇ ਸੋਸ਼ਲ ਹੈਂਡਲ ਇੰਸਟਾਗਰਾਮ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਇਸ ਗੱਲ ਦਾ ਐਲਾਨ ਕਰ ਦਿੱਤਾ ਹੈ ਕਿ ਮੌਨੀ ਰਾਏ ਹੁਣ ਸ਼ੋਅ ਦਾ ਹਿੱਸਾ ਨਹੀਂ ਹੋਵੇਗੀ। ਇਸ ਦੇ ਨਾਲ ਹੀ ਏਕਤਾ ਨੇ ਇਹ ਵੀ ਐਲਾਨ ਕੀਤਾ ਹੈ ਕਿ ਸ਼ੋਅ 'ਚ ਕਾਲੀ ਨਾਗਿਨ 'ਸ਼ੇਸ਼ਾ' ਦਾ ਕਿਰਦਾਰ ਨਿਭਾਅ ਰਹੀ ਅਦਾ ਖਾਨ ਵੀ ਹੁਣ ਸ਼ੋਅ ਨੂੰ ਹਿੱਸਾ ਨਹੀਂ ਹੋਵੇਗੀ। ਏਕਤਾ ਨੇ ਪੋਸਟ 'ਚ ਸਾਫ ਕੀਤਾ ਹੈ ਕਿ ਹੁਣ ਸ਼ੋਅ 'ਚ ਉਹ ਕਿਸੇ ਨਵੀਂ ਅਦਾਕਾਰਾ ਨੂੰ ਲੈ ਕੇ ਆ ਰਹੀ ਹੈ।