ਸੰਨੀ ਲਿਓਨ ਦੀ ਬੇਟੀ ਨਿਸ਼ਾ ਹੋਈ 2 ਸਾਲ ਦੀ, US ‘ਚ ਸੈਲੀਬ੍ਰੇਟ ਕੀਤਾ ਜਨਮਦਿਨ

 ਸੰਨੀ ਲਿਓਨ ਦੀ ਬੇਟੀ ਨਿਸ਼ਾ ਹੋਈ 2 ਸਾਲ ਦੀ, US ‘ਚ ਸੈਲੀਬ੍ਰੇਟ ਕੀਤਾ ਜਨਮਦਿਨ

ਮੁੰਬਈ : ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਕਾਫੀ ਸਮੇਂ ਤੋਂ ਆਪਣੇ ਡਾਂਸ ਨੰਬਰ ਨੂੰ ਲੈ ਕੇ ਚਰਚਾ ਵਿੱਚ ਹੈ ਪਰ ਅੱਜ-ਕੱਲ ਉਹ ਛੁੱਟੀਆਂ ਮਨਾ ਰਹੀ ਹੈ ਅਤੇ ਇਨ੍ਹਾਂ ਛੁੱਟੀਆਂ ਦੌਰਾਨ ਉਨ੍ਹਾਂ ਨੇ ਆਪਣੀ ਬੇਟੀ ਦਾ ਦੂਜਾ ਜਨਮਦਿਨ ਵੀ ਮਨਾਇਆ। ਸੰਨੀ ਅੱਜਕੱਲ ਅਮਰੀਕਾ ਵਿੱਚ ਹੈ। ਇੱਥੇ ਉਨ੍ਹਾਂ ਨੇ ਆਪਣੇ ਪਤੀ ਦੇ ਨਾਲ ਬੇਟੀ ਨਿਸ਼ਾ ਦੇ ਬਰਥਡੇ ਨੂੰ ਯਾਦਗਾਰ ਬਣਾਉਣ ਦੀ ਕੋਈ ਕਸਰ ਨਹੀਂ ਛੱਡੀ। ਦੱਸ ਦਈਏ ਕਿ ਕੁੱਝ ਮਹੀਨਿਆਂ ਪਹਿਲਾਂ ਹੀ ਸੰਨੀ ਨੇ ਮਹਾਰਾਸ਼ਟਰ ਦੇ ਲਾਤੂਰ ਤੋਂ ਇੱਕ ਬੱਚੀ ਨੂੰ ਗੋਦ ਲਿਆ ਸੀ। ਉਸ ਸਮੇਂ ਉਹ 21 ਮਹੀਨੇ ਦੀ ਸੀ, ਉਸ ਦਾ ਨਾਮ ਉਨ੍ਹਾਂ ਨੇ ਨਿਸ਼ਾ ਕੌਰ ਵੈਬਰ ਰੱਖਿਆ। ਉੱਦੋਂ ਤੋਂ ਅਕਸਰ ਉਹ ਉਸਦੇ ਨਾਲ ਸਮਾਂ ਬਿਤਾਉਂਦੀ ਨਜ਼ਰ ਆਉਂਦੀ ਹੈ। ਉਸ ਦੀਆਂ ਤਸਵੀਰਾਂ ਵੀ ਉਹ ਅਕਸਰ ਪੋਸਟ ਕਰਦੀ ਰਹਿੰਦੀ ਹੈ।

ਹੁਣ ਜਦੋਂ ਉਹ ਅਮਰੀਕਾ ਵਿੱਚ ਵੈਕੇਸ਼ਨ ਲਈ ਪਹੁੰਚੀ ਤਾਂ ਉਨ੍ਹਾਂ ਨੇ ਬੇਟੀ ਦੇ ਪਹਿਲੇ ਇੰਟਰਨੈਸ਼ਨਲ ਟ੍ਰਿਪ ਤੇ ਉਸ ਦਾ ਬਰਥਡੇ ਵੀ ਧੂਮਧਾਮ ਨਾਲ ਮਨਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਗੋਦ ਲੈਣ ਤੋਂ ਬਾਅਦ ਸੰਨੀ ਦੇ ਨਾਲ ਇਹ ਉਨ੍ਹਾਂ ਦੀ ਬੇਟੀ ਦਾ ਪਹਿਲਾ ਜਨਮਦਿਨ ਸੀ। ਤਸਵੀਰ ਵਿੱਚ ਉਹ ਅਤੇ ਉਨ੍ਹਾਂ ਦੇ ਪਤੀ ਡੈਨੀਅਲ ਦੇ ਨਾਲ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਹ ਤਸਵੀਰ ਐਰਿਜੋਨਾ ਵਿੱਚ ਲਈ ਗਈ ਹੈ। ਸੰਨੀ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਹ ਕਾਫੀ ਸਮੇਂ ਤੋਂ ਪਰਿਵਾਰ ਨੂੰ ਅੱਗੇ ਵਧਾਉਣ ਦੇ ਬਾਰੇ ਸੋਚ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਬੇਟੀ ਨੂੰ ਗੋਦ ਲੈਣ ਤੋਂ ਬਾਅਦ ਕਾਫੀ ਖੁਸ਼ ਹੈ ਨਾਲ ਹੀ ਉਨ੍ਹਾਂ ਨੇ ਇਹ ਵੀ ਕਹਿ ਦਿੱਤਾ ਕਿ ਉਹ ਅਤੇ ਉਨ੍ਹਾਂ ਦੇ ਪਤੀ ਉੁਸ ਨੂੰ ਖੁਸ਼ ਰੱਖਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰਿਲੀਜ਼ ਹੋਈ ਸੰਜੇ ਦੱਤ ਦੀ ਕਮਬੈਕ ਫਿਲਮ 'ਭੂਮੀ' ਵਿੱਚ ਵੀ ਸੰਨੀ ਟ੍ਰਿਪੀ-ਟ੍ਰਿਪੀ ਡਾਂਸ ਨੰਬਰ ਵਿੱਚ ਨਜ਼ਰ ਆਈ ਸੀ। ਇਸ ਤੋਂ ਪਹਿਲਾਂ ਉਹ ਫਿਲਮ 'ਬਾਦਸ਼ਾਹੋ' ਵਿੱਚ ਇਮਰਾਨ ਹਾਸ਼ਮੀ ਦੇ ਨਾਲ ਆਈਟਮ ਸਾਂਗ ਤੇ ਥਿਰਕਦੀ ਦਿਖਾਈ ਦਿੱਤੀ ਸੀ। ਜਲਦ ਹੀ ਸੰਨੀ ਲਿਓਨ ਦੀ ਅਰਬਾਜ਼ ਖਾਨ ਦੇ ਨਾਲ ਫਿਲਮ 'ਤੇਰਾ ਇੰਤਜ਼ਾਰ' ਰਿਲੀਜ਼ ਹੋਣ ਵਾਲੀ ਹੈ। ਇਹ ਫਿਲਮ 24 ਨਵੰਬਰ ਨੂੰ ਰਿਲੀਜ਼ ਹੋਵੇਗੀ। ਰਾਜਸ਼ੇਖਰ ਦੀ ਆਉਣ ਵਾਲੀ ਤੇਲੁਗੂ ਫਿਲਮ 'ਗਰੁੜ ਵੇਗ' ਵਿੱਚ ਵੀ ਉਹ ਇੱਕ ਗੀਤ ਵਿੱਚ ਨਜ਼ਰ ਆਵੇਗੀ।