ਅੱਜ ਹੈ ‘ਮਹਾਨਾਇਕ’ ਅਮਿਤਾਭ ਬੱਚਨ  ਦਾ ਜਨਮ ਦਿਨ, ਹੋਏ  75 ਸਾਲ ਦੇ

 ਅੱਜ ਹੈ ‘ਮਹਾਨਾਇਕ’ ਅਮਿਤਾਭ ਬੱਚਨ  ਦਾ ਜਨਮ ਦਿਨ, ਹੋਏ  75 ਸਾਲ ਦੇ

ਨਵੀਂ ਦਿੱਲੀ— ਆਪਣੀ ਦਮਦਾਰ ਆਵਾਜ਼ ਅਤੇ ਲੰਬੇ ਕਦ ਨਾਲ ਸਾਰਿਆ ਨੂੰ ਆਪਣਾ ਦੀਵਾਨਾ ਬਣਾਉਣ ਵਾਲੇ ਅਮਿਤਾਭ ਬੱਚਨ ਦਾ ਜਨਮਦਿਨ ਸਭ ਦੇ ਲਈ ਖਾਸ ਹੈ। ਆਪਣੀ ਮਿਹਨਤ ਅਤੇ ਲਗਨ ਨਾਲ ਅੱਜ ਬਿੱਗ ਬੀ ਜਿਸ ਮੁਕਾਮ 'ਤੇ ਪਹੁੰਚੇ ਹਨ ਉਸ ਸਥਾਨ 'ਤੇ ਪਹੁੰਚਣ ਦਾ ਹਰੇਕ ਇੰਸਾਨ ਸੁਪਨਾ ਹੀ ਦੇਖ ਸਕਦਾ ਹੈ। ਬਿੱਗ ਬੀ ਅੱਜ 75 ਸਾਲ ਦੇ ਹੋ ਗਏ ਹਨ, ਪਰ ਕੰਮ ਨੂੰ ਲੈ ਕੇ ਉਨ੍ਹਾਂ ਦਾ ਜਜ਼ਬਾ ਅੱਜ ਵੀ ਕਾਇਮ ਹੈ।

ਵੈਸੇ ਬਿੱਗ ਬੀ ਨੇ ਇਸ ਤੋਂ ਵੀ ਬੁਰਾ ਦੌਰ ਦੇਖਿਆ ਜਦੋਂ ਉਸ ਦੀ ਫਿਲਮ ਲਗਾਤਾਰ ਫਲਾਪ ਹੋ ਰਹੀਆਂ ਸਨ ਉਸ ਸਮੇਂ ਬਿੱਗ ਬੀ ਨੂੰ ਬਦਸ਼ਗਨੀ ਮੰਨਿਆ ਜਾਣ ਲੱਗਾ ਸੀ। ਬਿੱਗ ਬੀ ਖੁਦ ਉਸ ਦੌਰ ਨੂੰ ਆਪਣਾ ਸਭ ਤੋਂ ਖਰਾਬ ਸਮਾਂ ਮੰਨਦੇ ਹਨ ਪਰ ਉਨ੍ਹਾਂ ਨੂੰ ਨੂੰ ਨਹੀਂ ਪਤਾ ਸੀ ਕਿ ਹਨੇਰੇ ਤੋਂ ਬਾਅਦ ਇਕ ਨਵੀਂ ਸਵੇਰ ਉਨ੍ਹਾਂ ਦਾ ਦਾ ਇੰਤਜਾਰ ਕਰ ਰਹੀ ਸੀ। ਬਿੱਗ ਬੀ ਦਾ ਸਿਤਾਰਾ ਉਸ ਸਮੇਂ ਚਮਕਿਆ ਜਦੋਂ ਪ੍ਰਕਾਸ਼ ਮੇਹਰਾ ਨੇ ਉਸ ਦੀ ਫਿਲਮ ਬਾਮਬੇ ਟੂ ਗੋਆ ਦੇਖੀ ਅਤੇ ਉਨ੍ਹਾਂ ਨੂੰ ਫਿਲਮ ਜੰਜ਼ੀਰ ਦੇ ਲਈ ਸਾਇਨ ਕਰ ਲਿਆ। ਇਸ ਫਿਲਮ 'ਚ ਬਿੱਗ ਬੀ ਨੇ ਇੰਸਪੇਕਟਰ ਦਾ ਰੋਲ ਕੀਤਾ ਸੀ।

ਵੈਸੇ ਦੋਵਾਂ ਦੇ ਵਿਆਹ ਦੀ ਗੱਲ ਦੱਸੀ ਹੈ ਤਾਂ ਉਨ੍ਹਾਂ ਦੀ ਲਵ ਸਟੋਰੀ ਦੇ ਬਾਰੇ 'ਚ ਵੀ ਦੱਸ ਦਿੰਦੇ ਹਾਂ। ਦੱਸਣਯੋਗ ਹੈ ਕਿ ਜਯਾ ਬੱਚਨ ਉਸ ਸਮੇਂ ਪੁਣੇ 'ਚ ਫਿਲਮ ਦੀ ਪੜਾਈ ਕਰ ਰਹੀ ਸੀ ਤਾਂ ਬਿੱਗ ਬੀ ਉੱਥੇ ਆਪਣੀ ਪਹਿਵੀ ਫਿਲਮ ਸੱਤ ਹਿੰਦੁਸਤਾਨੀ ਦੇ ਲਈ ਗਏ। ਜਯਾ ਬੱਚਨ ਉਨ੍ਹਾਂ ਨੂੰ ਪਹਿਚਾਣਦੀ ਸੀ। ਜਯਾ ਬੱਚਨ ਦੀ ਦੋਸਤ ਬਿੱਗ ਬੀ ਨੂੰ ਲੰਬੂ ਲੰਬੂ ਕਹਿ ਕੇ ਬੁਲਾਉਦੀ ਸੀ ਪਰ ਜਯਾ ਬਿੱਗ ਬੀ ਦੀ ਕਾਫੀ ਇੰਜ਼ਤ ਕਰਦੀ ਸੀ। ਹੌਲੀ-ਹੌਲੀ ਦੋਵਾਂ ਦੀ ਮੁਲਾਕਾਤ ਵਧਦੀ ਗਈ ਅਤੇ ਦੋਵੇਂ ਇਕ ਦੂਜੇ ਨੂੰ ਆਪਣਾ ਦਿਲ ਦੇ ਬੈਠੇ ਅਤੇ ਥੋੜੇ ਸਮੇਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ।